10.77°C Vancouver
Ads

Mar 26, 2025 7:11 PM - Connect Newsroom

ਪੀਅਰ ਪੌਲੀਐਵ ਨੇ ਚੋਣ ਮੁਹਿੰਮ ਤੇਜ਼ ਕਰਦਿਆਂ ਬਜ਼ੁਰਗਾਂ ਲਈ ਟੈਕਸ ਕਟੌਤੀਆਂ ਦਾ ਕੀਤਾ ਐਲਾਨ

Share On
pierre-poilievre-announces-tax-cuts-for-seniors-as-he-intensifies-election-campaign
Poilievre announced that seniors working under his government will be exempt from income tax on earnings up to $34,000, marking an increase of $10,000 from the current exemption.(Photo: The Canadian Press)

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਇਲੈਕਸ਼ਨ ਕੰਪੇਨ ਭਖਾਉਂਦੇ ਹੋਏ ਇੱਕ ਹੋਰ ਟੈਕਸ ਕਟੌਤੀ ਦੀ ਘੋਸ਼ਣਾ ਕੀਤੀ ਹੈ। ਪੌਲੀਐਵ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਿਚ ਕੰਮ ਕਰ ਰਹੇ ਸੀਨੀਅਰਾਂ ਦੀ $34,000 ਤੱਕ ਦੀ ਇਨਕਮ ਟੈਕਸ ਫਰੀ ਕਰ ਦਿੱਤੀ ਜਾਵੇਗੀ। ਇਹ ਮੌਜੂਦਾ ਛੋਟ ਨਾਲੋਂ $10,000 ਦਾ ਵਾਧਾ ਹੋਵੇਗਾ।

ਕੰਜ਼ਰਵੇਟਿਵ ਲੀਡਰ ਨੇ ਇਹ ਵੀ ਕਿਹਾ ਕਿ ਕੈਨੇਡਾ ਪੈਨਸ਼ਨ ਯੋਜਨਾ, ਗਾਰੰਟੀਸ਼ੁਦਾ ਆਮਦਨੀ ਪੂਰਕ ਅਤੇ ਬੁਢਾਪਾ ਸੁਰੱਖਿਆ ਦਾ ਲਾਭ ਲੈਣ ਲਈ ਰਿਟਾਇਰਮੈਂਟ ਦੀ ਉਮਰ 65 ਸਾਲ ਬਰਕਰਾਰ ਰੱਖੀ ਜਾਵੇਗੀ। ਗੌਰਤਲਬ ਹੈ ਕਿ ਪੌਲੀਐਵ ਅੱਜ ਕਿਊਬੈਕ ਵਿਚ ਸਨ, ਜਿੱਥੇ 78 ਫੈਡਰਲ ਰਾਈਡਿੰਗ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸੀਨੀਅਰਾਂ ਨੂੰ $34,000 ਤੋਂ ਉਪਰ ਦੀ ਆਮਦਨ 'ਤੇ ਇਨਕਮ ਟੈਕਸ ਕਟੌਤੀ ਦਾ ਵੀ ਲਾਭ ਮਿਲੇਗਾ, ਜੋ ਕਿ ਸਭ ਤੋਂ ਹੇਠਲੇ ਬਰੈਕਟ ਵਿਚ ਸਾਰਿਆਂ ਲਈ 15 ਫੀਸਦੀ ਤੋਂ ਘਟਾ ਕੇ 12.75 ਫੀਸਦੀ ਕੀਤੀ ਜਾਵੇਗੀ।

Latest news

No records found.
ADS
Ads

Related News

No records found.
ADS
Ads