13.78°C Vancouver
Ads

Mar 12, 2025 7:40 PM - Connect Newsroom

ਪੌਲੀਐਵ ਦਾ ਦੋਸ਼ ਕਾਰਨੀ ਤੇਲ ਅਤੇ ਗੈਸ ਉਤਪਾਦਨ 'ਤੇ ਕੈਪਿੰਗ ਲਾ ਕੇ ਨੌਕਰੀਆਂ ਨੂੰ ਪਾ ਰਹੇ ਖਤਰੇ 'ਚ

Share On
pierre-poilievre-accuses-mark-carney-of-threatening-canadian-jobs-over-oil-and-gas-production-capping
Poilievre pointed to Carney’s support for capping oil and gas production, citing an interview in which Carney backed the policy.(Photo: The Canadian Press)

ਕੈਨੇਡਾ ਦੀ ਮੁੱਖ ਵਿਰੋਧੀ ਧਿਰ ਦੇ ਲੀਡਰ ਪੀਅਰ ਪੌਲੀਐਵ ਨੇ ਸੰਸਦੀ ਬਜਟ ਅਫਸਰ ਦੀ ਇੱਕ ਤਾਜ਼ਾ ਰਿਪੋਰਟ ਦੇ ਹਵਾਲੇ ਨਾਲ ਟਰੂਡੋ ਦੀ ਥਾਂ ਪੀ. ਐੱਮ. ਬਣਨ ਵਾਲੇ ਮਾਰਕ ਕਾਰਨੀ 'ਤੇ ਕੈਨੇਡੀਅਨ ਵਰਕਰਜ਼ ਦੀਆਂ ਜੌਬਸ ਦਾਅ ਉੱਤੇ ਲਗਾਉਣ ਦਾ ਇਲਜ਼ਾਮ ਲਗਾਇਆ ਹੈ।

ਪੌਲੀਐਵ ਨੇ ਕਿਹਾ ਕਿ ਕਾਰਨੀ ਨੇ ਇੱਕ ਇੰਟਰਵਿਊ ਵਿਚ ਤੇਲ ਅਤੇ ਗੈਸ ਉਤਪਾਦਨ 'ਤੇ ਲਿਮਟ ਲਗਾਉਣ ਦਾ ਸਮਰਥਨ ਕੀਤਾ ਹੈ, ਜਦੋਂ ਕਿ ਪੀ. ਬੀ. ਓ. ਦੀ ਅੱਜ ਜਾਰੀ ਹੋਈ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਇਸ ਕਦਮ ਨਾਲ 54,400 ਫੁੱਲ-ਟਾਈਮ ਕੈਨੇਡੀਅਨ ਨੌਕਰੀਆਂ ਖ਼ਤਮ ਹੋ ਜਾਣਗੀਆਂ ਅਤੇ ਜੀ. ਡੀ. ਪੀ. ਨੂੰ ਕਰੀਬ $21 ਬਿਲੀਅਨ ਦਾ ਨੁਕਸਾਨ ਹੋਵੇਗਾ।

ਸੰਸਦੀ ਬਜਟ ਅਫਸਰ ਨੇ ਇਹ ਅਨੁਮਾਨ ਸਰਕਾਰ ਵਲੋਂ ਤੇਲ ਅਤੇ ਗੈਸ ਖੇਤਰ ਵਿਚ ਗ੍ਰੀਨਹਾਉਸ ਗੈਸਾਂ ਦੇ ਨਿਕਾਸ ਨੂੰ ਘੱਟ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਦੇ ਆਧਾਰ 'ਤੇ ਲਗਾਇਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਾਡਾ ਅੰਦਾਜ਼ਾ ਹੈ ਕਿ ਤੇਲ ਅਤੇ ਗੈਸ ਖੇਤਰ ਦੇ ਉਤਪਾਦਨ ਵਿਚ ਪ੍ਰਸਤਾਵਿਤ ਕਮੀ ਨਾਲ 2032 ਵਿਚ ਜੀ. ਡੀ. ਪੀ. ਵਿਚ 0.39 ਫੀਸਦੀ ਗਿਰਾਵਟ ਆਵੇਗੀ।


Latest news

No records found.
ADS
Ads

Related News

No records found.
ADS
Ads