10.6°C Vancouver
Ads

Apr 23, 2025 7:54 PM - Connect Newsroom

ਸਪੈਸ਼ਲ ਬੈਲਟਸ ਰਾਹੀਂ ਮਰੀਜ਼ਾਂ ਨੂੰ ਹਸਪਤਾਲਾਂ ਵਿਚ ਪਵਾਈ ਗਈ ਵੋਟ

Share On
patients-allowed-to-vote-in-hospitals-through-special-ballots
According to Elections Canada, hospitalized patients have the right to vote from their hospital room through a special ballot by registering their name.

ਕੈਨੇਡਾ ਵਿਚ ਹੁਣ ਤੱਕ 7.3 ਮਿਲੀਅਨ ਵੋਟਰ ਅਗਾਊਂ ਚੋਣਾਂ ਰਾਹੀਂ ਵੋਟ ਪਾ ਚੁੱਕੇ ਹਨ ਜਦਕਿ ਕਈਆਂ ਨੂੰ ਵਿਸ਼ੇਸ਼ ਬੈਲਟ ਰਾਹੀਂ ਵੋਟ ਪਾਉਣ ਦਾ ਵੀ ਮੌਕਾ ਮਿਲਿਆ ਹੈ। ਐਲਬਰਟਾ ਦੇ ਹਸਪਤਾਲ ਵਿਚ ਇਲਾਜ ਕਰਵਾ ਰਹੇ 97 ਸਾਲ ਦੇ ਵੋਟਰ ਨੇ ਵਿਸ਼ੇਸ਼ ਬੈਲਟ ਰਾਹੀਂ ਵੋਟ ਪਾਉਣ ਲਈ ਕੁਝ ਦਿਨ ਹੋਰ ਦਾਖਲ ਰਹਿਣ ਦਾ ਫੈਸਲਾ ਲਿਆ ਸੀ।

ਬੀਤੇ ਦਿਨ ਉਨ੍ਹਾਂ ਕੈਨੇਡਾ ਦੇ ਚੋਣ ਅਧਿਕਾਰੀ ਦੀ ਮਦਦ ਨਾਲ ਹਸਪਤਾਲ ਵਿਚ ਹੀ ਵੋਟ ਪਾਈ। ਇਹ ਸੁਵਿਧਾ ਉਨ੍ਹਾਂ ਲੋਕਾਂ ਨੂੰ ਮਿਲਦੀ ਹੈ ਜੋ ਬੀਮਾਰੀ ਕਿਸੇ ਕਾਰਨ ਆਪਣੀ ਰਾਈਡਿੰਗ ਤੋਂ ਦੂਰ ਹਨ ਅਤੇ ਤੁਰ ਕੇ ਵੋਟ ਪਾਉਣ ਨਹੀਂ ਜਾ ਸਕਦੇ।

ਇਲੈਕਸ਼ਨ ਕੈਨੇਡਾ ਮੁਤਾਬਕ ਹਸਪਤਾਲ ਵਿਚ ਦਾਖਲ ਮਰੀਜ਼ਾਂ ਨੂੰ ਆਪਣਾ ਨਾਂ ਰਜਿਸਟਰ ਕਰਵਾ ਕੇ ਵਿਸ਼ੇਸ਼ ਬੈਲਟ ਰਾਹੀਂ ਹਸਪਤਾਲ ਦੇ ਕਮਰੇ ਤੋਂ ਹੀ ਵੋਟ ਪਾਉਣ ਦਾ ਅਧਿਕਾਰ ਹੈ। ਵੋਟ ਆਨ ਕੈਂਪਸ ਰਾਹੀਂ 75,471 ਨੇ ਵੋਟਿੰਗ ਕੀਤੀ, ਜਿਨ੍ਹਾਂ ਵਿਚੋਂ 8,856 ਐਲਬਰਟਾਵਾਸੀਆਂ ਦੀਆਂ ਹਨ। 28 ਅਪ੍ਰੈਲ ਨੂੰ ਕੈਨੇਡਾ ਵਿਚ ਵੋਟਰਜ਼ ਵੋਟ ਪਾਉਣਗੇ।

Latest news

No records found.
ADS
Ads

Related News

No records found.
ADS
Ads