Apr 15, 2025 7:19 PM - Connect Newsroom
ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੋਂ ਅੱਜ ਮੋਹਾਲੀ ਦੇ ਸਾਈਬਰ ਕ੍ਰਾਈਮ ਥਾਣੇ ਵਿਚ ਕਰੀਬ 6 ਘੰਟੇ ਪੁੱਛਗਿੱਛ ਕੀਤੀ ਗਈ। ਬਾਜਵਾ ਨੇ ਕਿਹਾ ਕਿ ਜੇ ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ ਬਾਰੇ ਟਿੱਪਣੀ ਕਰਨ ਲਈ ਇੱਕ ਵਿਰੋਧੀ ਧਿਰ ਦੇ ਨੇਤਾ ਤੋਂ 6 ਘੰਟੇ ਪੁੱਛਗਿਛ ਕੀਤੀ ਜਾ ਸਕਦੀ ਹੈ ਤਾਂ ਆਮ ਪੰਜਾਬੀ ਦਾ ਕੀ ਹਾਲ ਹੋਵੇਗਾ?
ਉਥੇ ਹੀ, ਰਿਪੋਰਟਸ ਦੀ ਮੰਨੀਏ ਤਾਂ ਬਾਜਵਾ ਨੇ ਪੁਲਿਸ ਕੋਲ ਸੂਤਰਾਂ ਦਾ ਖੁਲਾਸਾ ਨਹੀਂ ਕੀਤਾ ਜਿਸ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਸੀ ਕਿ ਪੰਜਾਬ ਦੇ ਹਾਲਾਤ ਇਹ ਨੇ ਕਿ 18 ਬੰਬ ਚੱਲ ਚੁੱਕੇ ਨੇ ਅਤੇ 32 ਹੋਰ ਚੱਲਣ ਦਾ ਖਦਸ਼ਾ ਹੈ।