Mar 31, 2025 4:32 PM - Connect Newsroom
ਪਾਕਿਸਤਾਨ ਦੇ ਇੱਕ ਸੰਗਠਨ ਨੇ ਨੋਬਲ ਸ਼ਾਂਤੀ ਪੁਰਸਕਾਰ ਲਈ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਨਾਮ ਅੱਗੇ ਰੱਖਿਆ ਹੈ। ਪਾਕਿਸਤਾਨ ਵਰਲਡ ਅਲਾਇੰਸ ਨਾਂ ਦੇ ਸੰਗਠਨ ਨੇ ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਨੂੰ ਮਨੁੱਖੀ ਅਧਿਕਾਰਾਂ ਅਤੇ ਲੋਕਤੰਤਰ ਲਈ ਉਨ੍ਹਾਂ ਦੇ ਯਤਨਾਂ ਲਈ ਨੋਬਲ ਸ਼ਾਂਤੀ ਪੁਰਸਕਾਰ ਦੇਣ ਦੀ ਮੰਗ ਕੀਤੀ ਹੈ।
ਇਸ ਸੰਗਠਨ ਦੀ ਸਥਾਪਨਾ ਪਿਛਲੇ ਸਾਲ ਦਸੰਬਰ ਵਿਚ ਹੀ ਹੋਈ ਸੀ। ਇਹ ਸੰਗਠਨ ਨਾਰਵੇ ਦੀ ਰਾਜਨੀਤਿਕ ਪਾਰਟੀ ਪਾਰਟੀਏਟ ਸੈਂਟਰਮ ਨਾਲ ਵੀ ਜੁੜਿਆ ਹੋਇਆ ਹੈ। ਹਰ ਸਾਲ ਨਾਰਵੇਜਿਅਨ ਨੋਬਲ ਕਮੇਟੀ ਨੂੰ ਸੈਂਕੜੇ ਨਾਮਜ਼ਦਗੀਆਂ ਪ੍ਰਾਪਤ ਹੁੰਦੀਆਂ ਹਨ, ਜਿਸ ਤੋਂ ਬਾਅਦ ਉਹ ਅੱਠ ਮਹੀਨਿਆਂ ਦੀ ਲੰਬੀ ਪ੍ਰਕਿਰਿਆ ਰਾਹੀਂ ਜੇਤੂ ਦੀ ਚੋਣ ਕਰਦੇ ਹਨ।
ਇਮਰਾਨ ਖਾਨ ਪਾਕਿਸਤਾਨ ਦੀ ਮੁੱਖ ਵਿਰੋਧੀ ਧਿਰ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਸੰਸਥਾਪਕ ਵੀ ਹਨ ਅਤੇ ਉਹ ਅਗਸਤ 2023 ਤੋਂ ਜੇਲ੍ਹ ਵਿਚ ਹਨ। ਇਸ ਜਨਵਰੀ ਵਿਚ ਖਾਨ ਨੂੰ ਭ੍ਰਿਸ਼ਟਾਚਾਰ ਨਾਲ ਸਬੰਧਤਮਾਮਲੇ ਵਿਚ 14 ਸਾਲ ਦੀ ਸਜ਼ਾ ਸੁਣਾਈ ਗਈ ਸੀ।