7.13°C Vancouver
Ads

Feb 19, 2025 2:23 PM - The Canadian Press

ਪਾਕਿਸਤਾਨ ਸਾਰੇ ਅਫਗਾਨ ਸ਼ਰਨਾਰਥੀਆਂ ਨੂੰ ਦੇਸ਼ ਤੋਂ ਬਾਹਰ ਕੱਢਣਾ ਚਾਹੁੰਦੈ: ਅਫਗਾਨ ਦੂਤਘਰ

Share On
pakistan-wants-to-expel-all-afghan-refugees-from-the-country-says-afghan-embassy
“This process of detaining Afghans, which began without any formal announcement, has not been officially communicated to the Embassy of Afghanistan in Islamabad through any formal correspondence,” it added. (Photo: The Canadian Press)

ਇਸਲਾਮਾਬਾਦ ਵਿੱਚ ਅਫਗਾਨ ਦੂਤਘਰ ਨੇ ਬੁੱਧਵਾਰ ਨੂੰ ਚੇਤਾਵਨੀ ਦਿੱਤੀ ਕਿ ਪਾਕਿਸਤਾਨ ਸਾਰੇ ਅਫਗਾਨ ਸ਼ਰਨਾਰਥੀਆਂ ਨੂੰ ਦੇਸ਼ ਤੋਂ ਬਾਹਰ ਕੱਢਣਾ ਚਾਹੁੰਦਾ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਦੇਸ਼ ਨਿਕਾਲਾ ਦਿੱਤੇ ਜਾਣ ਦਾ ਖਦਸ਼ਾ ਹੈ। ਦੂਤਘਰ ਨੇ ਪਾਕਿਸਤਾਨ ਦੀਆਂ ਯੋਜਨਾਵਾਂ ਬਾਰੇ ਸਖ਼ਤ ਸ਼ਬਦਾਂ ਵਿੱਚ ਬਿਆਨ ਜਾਰੀ ਕਰਦਿਆਂ ਕਿਹਾ ਕਿ ਰਾਜਧਾਨੀ ਇਸਲਾਮਾਬਾਦ ਅਤੇ ਨੇੜਲੇ ਸ਼ਹਿਰ ਰਾਵਲਪਿੰਡੀ ਵਿੱਚ ਅਫਗਾਨ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ, ਉਨ੍ਹਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਅਤੇ ਪੁਲਸ ਉਨ੍ਹਾਂ ਨੂੰ ਜੁੜਵਾਂ ਸ਼ਹਿਰ ਛੱਡਣ ਅਤੇ ਪਾਕਿਸਤਾਨ ਦੇ ਹੋਰ ਹਿੱਸਿਆਂ ਵਿੱਚ ਜਾਣ ਦੇ ਹੁਕਮ ਦੇ ਰਹੀ ਹੈ।

ਇਸ ਵਿੱਚ ਕਿਹਾ ਗਿਆ ਹੈ, “ਇਸਲਾਮਾਬਾਦ ਵਿੱਚ ਅਫਗਾਨ ਦੂਤਘਰ ਨੂੰ ਅਫਗਾਨਾਂ ਨੂੰ ਹਿਰਾਸਤ ਵਿਚ ਲੈਣ ਦੀ ਇਸ ਪ੍ਰਕਿਰਿਆ ਬਾਰੇ ਕਿਸੇ ਰਸਮੀ ਪੱਤਰ ਰਾਹੀਂ ਅਧਿਕਾਰਤ ਤੌਰ 'ਤੇ ਸੂਚਿਤ ਨਹੀਂ ਕੀਤਾ ਗਿਆ ਹੈ। ਇਹ ਬਿਨਾਂ ਕਿਸੇ ਰਸਮੀ ਐਲਾਨ ਦੇ ਸ਼ੁਰੂ ਕਰ ਦਿੱਤਾ ਗਿਆ ਹੈ।'' ਪਾਕਿਸਤਾਨ ਵਿੱਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਲੱਖਾਂ ਲੋਕਾਂ ਤੋਂ ਇਲਾਵਾ, ਲਗਭਗ 14.5 ਲੱਖ ਅਫਗਾਨ ਨਾਗਰਿਕ ਸ਼ਰਨਾਰਥੀ ਵਜੋਂ ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ (UNHCR) ਕੋਲ ਰਜਿਸਟਰਡ ਹਨ।

Latest news

indias-home-minister-asks-border-states-to-be-on-high-alert
IndiaMay 07, 2025

ਅਮਿਤ ਸ਼ਾਹ ਨੇ ਸਰਹੱਦੀ ਰਾਜਾਂ ਨੂੰ ਹਾਈ ਅਲਰਟ 'ਤੇ ਰਹਿਣ ਲਈ ਕਿਹਾ

ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਰਹੱਦੀ ਰਾਜਾਂ ਨੂੰ ਹਾਈ ਅਲਰਟ 'ਤੇ ਰਹਿਣ ਲਈ ਕਿਹਾ ਹੈ। ਉਨ੍ਹਾਂ ਨੇ ਪਾਕਿਸਤਾਨ ਅਤੇ ਨੇਪਾਲ ਦੀ ਸਰਹੱਦ ਨਾਲ ਲੱਗਦੇ ਰਾਜਾਂ ਦੇ ਰਾਜਪਾਲਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ "ਜ਼ਰੂਰੀ ਚੀਜ਼ਾਂ ਅਤੇ ਸੇਵਾਵਾਂ ਦੀ ਉਪਲਬਧਤਾ ਬਣਾਈ ਰੱਖਣ ਅਤੇ ਰਾਹਤ ਅਤੇ ਬਚਾਅ ਬਲਾਂ ਨੂੰ ਅਲਰਟ 'ਤੇ ਰੱਖਣ ਲਈ ਕਿਹਾ ਹੈ।
pedestrian-dies-after-being-hit-by-train-in-chilliwack
BCMay 07, 2025

ਚਿਲੀਵੈਕ ਵਿਚ ਇੱਕ ਪੈਦਲ ਯਾਤਰੀ ਦੀ ਟਰੇਨ ਦੀ ਲਪੇਟ ਵਿਚ ਆਉਣ ਨਾਲ ਮੌਤ

ਚਿਲੀਵੈਕ ਵਿਚ ਇੱਕ ਪੈਦਲ ਯਾਤਰੀ ਦੀ ਟਰੇਨ ਦੀ ਲਪੇਟ ਵਿਚ ਆਉਣ ਨਾਲ ਮੌਤ ਹੋਣ ਦੀ ਖ਼ਬਰ ਹੈ। ਇਹ ਘਟਨਾ ਸਵੇਰੇ 9:30 ਵਜੇ ਦੇ ਕਰੀਬ ਵਾਪਰੀ। ਆਰਸੀਐਮਪੀ ਦੀ ਅੱਪਰ ਫਰੇਜ਼ਰ ਵੈਲੀ ਰੀਜਨਲ ਡਿਟੈਚਮੈਂਟ ਨੇ ਸੋਸ਼ਲ ਮੀਡੀਆ ਪੋਸਟ ਵਿਚ ਇਸ ਘਟਨਾ ਦੀ ਜਾਣਕਾਰੀ ਦਿੱਤੀ।
man-charged-after-mother-pushing-stroller-randomly-assaulted
BCMay 07, 2025

ਬੱਚੇ ਨੂੰ ਸਟ੍ਰੌਲਰ 'ਚ ਲਿਜਾਂਦੀ ਮਾਂ 'ਤੇ ਹਮਲਾ, ਇੱਕ ਵਿਅਕਤੀ 'ਤੇ ਲੱਗੇ ਦੋਸ਼

ਨਿਊ ਵੈਸਟਮਿੰਸਟਰ ਵਿਚ ਇੱਕ ਛੋਟੇ ਬੱਚੇ ਨੂੰ ਸਟਰੌਲਰ ਵਿਚ ਬਿਠਾ ਕੇ ਲਿਜਾ ਰਹੀ ਮਾਂ 'ਤੇ ਅਚਾਨਕ ਹਮਲਾ ਹੋਣ ਅਤੇ ਸਟਰੌਲਰ ਨੂੰ ਧੱਕਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਸਬੰਧ ਵਿਚ 27 ਸਾਲਾ ਨੌਜਵਾਨ ਨੂੰ ਚਾਰਜ ਕੀਤਾ ਹੈ, ਜੋ ਕੋਕੁਇਟਲਮ ਦਾ ਵਾਸੀ ਹੈ।
india-conducts-mock-drill-in-244-districts-amid-tension-between-pakistan-and-india
IndiaMay 07, 2025

ਪਾਕਿਸਤਾਨ ਅਤੇ ਭਾਰਤ ਵਿਚਕਾਰ ਤਣਾਅ ਵਿਚਾਲੇ ਭਾਰਤ ਨੇ 244 ਜ਼ਿਲ੍ਹਿਆਂ ਵਿਚ ਕੀਤੀ ਮੌਕ ਡ੍ਰਿਲ

ਪਾਕਿਸਤਾਨ ਅਤੇ ਭਾਰਤ ਵਿਚਕਾਰ ਚੱਲ ਰਹੇ ਤਣਾਅ ਦੇ ਮੱਦੇਨਜ਼ਰ ਬੁੱਧਵਾਰ ਭਾਰਤ ਨੇ 244 ਜ਼ਿਲ੍ਹਿਆਂ ਵਿਚ ਮੌਕ ਡ੍ਰਿਲ ਕੀਤੀ, ਜਿਸ ਦੌਰਾਨ ਇਨ੍ਹਾਂ ਜ਼ਿਲ੍ਹਿਆਂ ਵਿਚ ਕੁਝ ਸਮੇਂ ਲਈ ਪੂਰਾ ਬਲੈਕਅਊਟ ਕੀਤਾ ਗਿਆ। ਦਿਨ ਵਲੇ ਮੌਕ ਡ੍ਰਿਲ ਵਿਚ ਲੋਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਐਮਰਜੈਂਸੀ ਸਥਿਤੀਆਂ ਵਿਚ ਬਚਾਅ ਅਤੇ ਨਿਕਲਣ ਦੇ ਤਰੀਕੇ ਵੀ ਸਮਝਾਏ ਗਏ।
measles-cases-increase-in-alberta-22-more-new-cases-reported
AlbertaMay 07, 2025

ਐਲਬਰਟਾ ਵਿਚ ਵਧੇ ਖਸਰੇ ਦੇ ਮਾਮਲੇ, 22 ਹੋਰ ਨਵੇਂ ਮਾਮਲੇ ਆਏ ਸਾਹਮਣੇ

ਐਲਬਰਟਾ ਵਿਚ ਖਸਰੇ ਦੇ ਮਾਮਲੇ ਦਿਨੋਂ-ਦਿਨ ਵੱਧਦੇ ਜਾ ਰਹੇ ਹਨ ਅਤੇ ਬੀਤੇ ਦਿਨ ਇਨ੍ਹਾਂ ਦੀ ਗਿਣਤੀ 287 ਤੱਕ ਪੁੱਜ ਗਈ। ਮੰਗਲਵਾਰ ਨਵੇਂ 22 ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚੋਂ 17 ਸੂਬੇ ਦੇ ਸਾਊਥ ਜ਼ੋਨ ਤੋਂ ਹਨ।
ADS
Ads

Related News

ADS
Ads