Feb 27, 2025 8:16 PM - Connect Newsroom
ਪਾਕਿਸਤਾਨ ਚੈਂਪੀਅਨਜ਼ ਟਰਾਫੀ ਦਾ ਮੇਜ਼ਬਾਨ ਹੋਣ ਦੇ ਬਾਵਜੂਦ ਇੱਕ ਵੀ ਮੈਚ ਜਿੱਤੇ ਬਿਨਾਂ ਇਸ ਮੁਕਾਬਲੇ ਤੋਂ ਬਾਹਰ ਹੋ ਗਿਆ ਹੈ। ਪਾਕਿਸਤਾਨੀ ਟੀਮ ਨੂੰ ਪਹਿਲੇ ਮੈਚ ’ਚ ਨਿਊਜ਼ੀਲੈਂਡ ਅਤੇ ਦੂਜੇ ਮੈਚ ’ਚ ਭਾਰਤ ਨੇ ਹਰਾਇਆ ਸੀ। 29 ਸਾਲਾਂ ਬਾਅਦ ਆਈਸੀਸੀ ਟੂਰਨਾਮੈਂਟ ਦੀ ਮਿਲੀ ਮੇਜ਼ਬਾਨੀ ਵਿਚ ਪਾਕਿਸਤਾਨ ਨੂੰ ਕੋਈ ਮੈਚ ਨਾ ਜਿੱਤਣ ਦੀ ਭਾਰੀ ਨਿਰਾਸ਼ਾ ਹੋਈ ਹੈ।
ਹਾਲਾਂਕਿ ਐਤਵਾਰ ਨੂੰ ਭਾਰਤ ਦੇ ਖਿਲਾਫ ਮੈਚ ਵਿਚ ਮਿਲੀ ਹਾਰ ਤੋਂ ਬਾਅਦ ਹੀ ਕਪਤਾਨ ਮੁਹੰਮਦ ਰਿਜਵਾਨ ਨੇ ਸਵੀਕਾਰ ਕਰ ਲਿਆ ਸੀ ਕਿ ਆਈਸੀਸੀ ਚੈਂਪੀਅਨਜ਼ ਟਰਾਫੀ ਵਿਚ ਪਾਕਿਸਤਾਨ ਦਾ ਸਫਰ ਖਤਮ ਹੋ ਗਿਆ ਹੈ।
ਨਿਰਾਸ਼ਾਜਨਕ ਪ੍ਰਦਰਸ਼ਨ ਕਾਰਨ ਪਾਕਿਸਤਾਨੀ ਟੀਮ ਆਪਣੇ ਘਰ ਵਿਚ ਨਿਸ਼ਾਨੇ ’ਤੇ ਹੈ। ਟੀਮ ਸਲੈਕਸ਼ਨ, ਕਪਤਾਨ ਮੁਹੰਮਦ ਰਿਜ਼ਵਾਨ, ਬਾਬਰ ਆਜ਼ਮ ਅਤੇ ਸ਼ਾਹੀਨ ਸ਼ਾਹ ਅਫਰੀਦੀ ’ਤੇ ਸਵਾਲ ਉਠਾਏ ਜਾ ਰਹੇ ਹਨ।