Mar 10, 2025 4:58 PM - Connect Newsroom
ਓਨਟਾਰੀਓ ਵਲੋਂ ਟਰੰਪ ਦੇ ਟੈਰਿਫ ਦੇ ਜਵਾਬ ਵਿਚ 1.5 ਮਿਲੀਅਨ ਅਮਰੀਕੀ ਘਰਾਂ ਅਤੇ ਕਾਰੋਬਾਰਾਂ ਨੂੰ ਸੂਬੇ ਤੋਂ ਸਪਲਾਈ ਕੀਤੀ ਜਾਣ ਵਾਲੀ ਸਸਤੀ ਬਿਜਲੀ 'ਤੇ 25 ਫੀਸਦੀ ਸਰਚਾਰਜ ਅੱਜ ਤੋਂ ਲਾਗੂ ਕਰ ਦਿੱਤਾ ਗਿਆ ਹੈ। ਇਸ ਦੀ ਘੋਸ਼ਣਾ ਪ੍ਰੀਮੀਅਰ ਡੱਗ ਫੋਰਡ ਨੇ ਕੀਤੀ।
ਓਨਟਾਰੀਓ ਦੇ ਇਸ ਕਦਮ ਨਾਲ ਨਿਊਯਾਰਕ, ਮਿਸ਼ੀਗਨ ਅਤੇ ਮਿਨੀਸੋਟਾ ਦੇ ਲੋਕ ਅਤੇ ਕਾਰੋਬਾਰ ਪ੍ਰਭਾਵਿਤ ਹੋਣਗੇ। ਸੂਬੇ ਦਾ ਅਨੁਮਾਨ ਹੈ ਕਿ ਇਸ ਸਰਚਾਰਜ ਨਾਲ ਉਨ੍ਹਾਂ ਨੂੰ ਪ੍ਰਤੀ ਦਿਨ $300,000 ਤੋਂ $400,000 ਦੀ ਇਨਕਮ ਹੋਵੇਗੀ ਅਤੇ ਇਸ ਰਕਮ ਦਾ ਇਸਤੇਮਾਲ ਅਮਰੀਕੀ ਟੈਰਿਫ ਨਾਲ ਪ੍ਰਭਾਵਿਤ ਕਾਮੇ ਅਤੇ ਕਾਰੋਬਾਰਾਂ ਨੂੰ ਸਹਾਇਤਾ ਪ੍ਰਦਾਨ ਲਈ ਕੀਤਾ ਜਾਵੇਗਾ।
ਪ੍ਰੀਮੀਅਰ ਡੱਗ ਫੋਰਡ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਜੇ ਟਰੰਪ ਨੇ ਟੈਰਿਫ ਨੂੰ ਲੈ ਕੇ ਕੈਨੇਡਾ ਨਾਲ ਹੋਰ ਵਪਾਰ ਯੁੱਧ ਵਧਾਇਆ ਤਾਂ ਉਹ ਓਨਟਾਰੀਓ ਤੋਂ ਅਮਰੀਕਾ ਨੂੰ ਦਿੱਤੀ ਜਾਣ ਵਾਲੀ ਬਿਜਲੀ ਰੋਕਣ ਵਿਚ ਬਿਲਕੁਲ ਵੀ ਸੰਕੋਚ ਨਹੀਂ ਕਰਨਗੇ।