11.42°C Vancouver
Ads

Oct 7, 2024 5:40 PM - The Canadian Press

ਮੈਰਿਟ ਵਿਚ ਇਕ ਤੇਜ਼ ਰਫ਼ਤਾਰ ਕਾਰ ਹਾਦਸਾਗ੍ਰਸਤ, ਇਕ ਵਿਅਕਤੀ ਦੀ ਹੋਈ ਮੌਤ

Share On
one-dead-four-injured-after-serious-single-vehicle-rollover-near-merritt-b-c
Police say a four-door sedan which was carrying five people went off the road at high speed, eventually rolling before coming to a stop.(Photo: The Canadian Press)

ਮੈਰਿਟ ਵਿਚ ਬੀਤੇ ਸ਼ਨੀਵਾਰ ਦੁਪਿਹਰ ਨੂੰ ਕੋਕੀਹਾਲਾ ਹਾਈਵੇਅ ’ਤੇ ਇਕ ਤੇਜ਼ ਰਫਤਾਰ ਕਾਰ ਦੇ ਹਾਦਸਾਗ੍ਰਸਤ ਹੋਣ ਦੀ ਖਬਰ ਹੈ ਜਿਸ ਵਿਚ ਇਕ ਵਿਅਕਤੀ ਦੀ ਜਾਨ ਚਲੀ ਗਈ ਜਦਕਿ 4 ਲੋਕ ਜ਼ਖਮੀ ਹੋ ਗਏ।

ਪੁਲਿਸ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੂੰ 4 ਵਜੇ ਦੇ ਕਰੀਬ ਜੂਲੀਅਟ ਰੋਡ ਦੇ ਉੱਤਰ ਵਿਚ ਕੋਕੀਹਾਲਾ ਹਾਈਵੇਅ ’ਤੇ ਬੁਲਾਇਆ ਗਿਆ ਸੀ ਜਿੱਥੇ ਇਕ ਤੇਜ਼ ਰਫਤਾਰ ਸੀਡਾਨ ਤੇਜ਼ ਰਫਤਾਰ ਕਾਰਨ ਪਲਟ ਗਈ ਸੀ ਜਿਸ ਵਿਚ 5 ਲੋਕ ਸਵਾਰ ਸਨ।

ਕਾਰਪੋਰਲ ਬ੍ਰੈਟ ਯੂਰਾਨੋ ਮੁਤਾਬਿਕ ਇਨ੍ਹਾਂ ਪੰਜਾਂ ਵਿਚੋਂ ਇਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ ਜਦਕਿ ਬਾਕੀ ਦੇ 4 ਲੋਕਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਸੀ। ਪੁਲਿਸ ਮੁਤਾਬਿਕ ਇਸ ਹਾਦਸੇ ਦਾ ਕਾਰਨ ਤੇਜ਼ ਰਫਤਾਰ ਦੱਸਿਆ ਗਿਆ ਹੈ।

ਪੁਲਿਸ ਵਲੋਂ ਹੁਣ ਇਸ ਹਾਦਸੇ ਵਿਚ ਕਿਸੇ ਸੰਭਾਵਿਤ ਗਵਾਹ ਜਾਂ ਕਿਸੇ ਡੈਸ਼ਕੈਮ ਫੁਟੇਜ ਦੀ ਵੀ ਤਲਾਸ਼ ਕੀਤੀ ਜਾ ਰਹੀ ਹੈ। ਇਸ ਹਾਦਸੇ ਸੰਬੰਧੀ ਕੋਈ ਵੀ ਜਾਣਕਾਰੀ ਹੋਣ ’ਤੇ ਪੁਲਿਸ ਨਾਲ 250-378-4262 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Latest news

No records found.
ADS
Ads

Related News

No records found.
ADS
Ads