10.29°C Vancouver
Ads

Oct 8, 2024 8:05 PM - The Canadian Press

ਬੀ.ਸੀ. ਦੇ ਬਾਰਡਰ ਅਫਸਰਾਂ ਨੇ ਭਾਰੀ ਮਾਤਰਾ ਵਿਚ ਮੇਥਾਮਫੇਟਾਮਾਈਨ ਕੀਤੀ ਜ਼ਬਤ

Share On
officers-in-b-c-make-dozens-of-seizures-of-methamphetamine-bound-for-australia
The Canadian Border Services Agency says the seizures totalled nearly 400 kilograms of crystal methamphetamine and close to 1,300 litres of a liquid form of the drug.(Photo: The Canadian Press)

ਬੀ.ਸੀ. ਦੇ ਬਾਰਡਰ ਅਫਸਰਾਂ ਨੇ ਭਾਰੀ ਮਾਤਰਾ ਵਿਚ ਮੇਥਾਮਫੇਟਾਮਾਈਨ ਜ਼ਬਤ ਕੀਤੀ ਹੈ ਜੋ ਆਸਟ੍ਰੇਲੀਆ ਭੇਜੀ ਜਾਣੀ ਸੀ। ਅਸਲ ਵਿੱਚ ਕੈਨੇਡੀਅਨ ਬਾਰਡਰ ਅਫਸਰਾਂ ਨੇ ਮਾਰਚ ਅਤੇ ਅਗਸਤ ਦੌਰਾਨ ਆਸਟ੍ਰੇਲੀਆ ਨੂੰ ਭੇਜੇ ਜਾਣ ਲਈ ਤਿਆਰ ਮੇਥਾਮਫੇਟਾਮਾਈਨ ਦੀਆਂ 60 ਬਰਾਮਦਗੀਆਂ ਕੀਤੀਆਂ ਹਨ।

ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਦਾ ਕਹਿਣਾ ਹੈ ਕਿ ਜ਼ਬਤ ਕੀਤੇ ਗਏ ਪਦਾਰਥਾਂ ਵਿੱਚ ਲਗਭਗ 400 ਕਿਲੋਗ੍ਰਾਮ ਕ੍ਰਿਸਟਲ ਮੇਥਾਮਫੇਟਾਮਾਈਨ ਅਤੇ 1,300 ਲੀਟਰ ਦੇ ਕਰੀਬ ਡਰੱਗ ਦਾ ਤਰਲ ਸ਼ਾਮਲ ਹੈ। ਏਜੰਸੀ ਦਾ ਕਹਿਣਾ ਹੈ ਕਿ ਇਹ ਤਰਲ ਜੂਨ ਵਿਚ ਵੈਨਕੂਵਰ ਦੇ ਦੱਖਣ-ਪੂਰਬ ਵਿਚ ਫਰੇਜ਼ਰ ਸਰੀ ਡੌਕ ਵਿਚ ਕੀਤੀ ਕਾਰਵਾਈ ਦੌਰਾਨ ਜ਼ਬਤ ਕੀਤਾ ਗਿਆ ਸੀ।

ਇਸ ਤੋਂ ਇਲਾਵਾ ਕ੍ਰਿਸਟਲ ਮੇਥ ਟਸਵਾਸਨ ਕੰਟੇਨਰ ਪ੍ਰੀਖਿਆ ਸਹੂਲਤ, ਅੰਤਰਰਾਸ਼ਟਰੀ ਮੇਲ ਸੈਂਟਰ ਅਤੇ ਅੰਤਰਰਾਸ਼ਟਰੀ ਕਾਰਗੋ ਓਪਰੇਸ਼ਨਾਂ,ਅਤੇ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਯਾਤਰੀ ਸੰਚਾਲਨ ਸੁਵਿਧਾਵਾਂ ’ਤੇ ਵੱਖ-ਵੱਖ ਬਰਮਾਦਗੀਆਂ ਵਿਚ ਪਾਇਆ ਗਿਆ ਸੀ।

ਸਰਹੱਦੀ ਸੇਵਾ ਏਜੰਸੀ ਦਾ ਕਹਿਣਾ ਹੈ ਕਿ ਅਪ੍ਰੈਲ ਤੋਂ ਅਗਸਤ ਦੇ ਵਿਚਕਾਰ 54 ਵੱਖ-ਵੱਖ ਘਟਨਾਵਾਂ ਵਿੱਚ ਮੇਲ ਸੈਂਟਰ ਤੋਂ ਕੁੱਲ 85 ਕਿਲੋਗ੍ਰਾਮ ਮੈਥਾਮਫੇਟਾਮਾਈਨ ਜ਼ਬਤ ਕੀਤੀ ਗਈ। ਹੁਣ ਇਸ ਮਾਮਲੇ ਦੀ ਜਾਂਚ ਆਰਸੀਐਮਪੀ ਵਲੋਂ ਆਸਟ੍ਰੇਲੀਅਨ ਫੈਡਰਲ ਪੁਲਿਸ ਅਤੇ ਆਸਟ੍ਰੇਲੀਅਨ ਬਾਰਡਰ ਫੋਰਸ ਨਾਲ ਮਿਲ ਕੇ ਕੀਤੀ ਜਾ ਰਹੀ ਹੈ।

Latest news

No records found.
ADS
Ads

Related News

No records found.
ADS
Ads