Jan 13, 2025 3:53 PM - The Canadian Press
ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਗੱਲਬਾਤ ਤੋਂ ਇਸ ਤਰ੍ਹਾਂ ਨਹੀਂ ਲੱਗਾ ਕਿ ਉਹ ਕੈਨੇਡੀਅਨ ਉਤਪਾਦਾਂ ’ਤੇ ਟੈਕਸ ਲਗਾਉਣ ਤੋਂ ਪਿੱਛੇ ਹਟ ਰਹੇ ਹਨ।
ਸਮਿਥ ਨੇ ਕਿਹਾ ਕਿ ਅਮਰੀਕਾ ਨੂੰ ਤੇਲ ਅਤੇ ਗੈਸ ਦਾ ਨਿਰਯਾਤ ਰੋਕਣਾ ਸਹੀ ਕਦਮ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਫੈਡਰਲ ਸਰਕਾਰ ਨੂੰ ਇਸ ਤਰ੍ਹਾਂ ਦਾ ਕਦਮ ਚੁੱਕਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਗੌਰਤਲਬ ਹੈ ਕਿ ਸਮਿਥ ਵੀਕਐਂਡ ਦੌਰਾਨ ਫਲੋਰੀਡਾ ਵਿਚ ਟਰੰਪ ਨੂੰ ਮਿਲੀ। ਉਹ ਕੈਨੇਡੀਅਨ ਕਾਰੋਬਾਰੀ ਅਤੇ ਟੈਲੀਵਿਜ਼ਨ ਸ਼ਖਸੀਅਤ ਕੇਵਿਨ ਓ’ਲਰੀ ਦੀ ਮਹਿਮਾਨ ਵਜੋਂ ਗਈ ਹੈ। ਸਮਿਥ ਟਰੰਪ ਦੀ ਤਾਜਪੋਸ਼ੀ ਵਿਚ ਸ਼ਾਮਿਲ ਹੋਵੇਗੀ ਜੋ ਕਿ ਅਗਲੇ ਹਫਤੇ ਹੋਣੀ ਹੈ।