10.29°C Vancouver
Ads

Sep 8, 2023 10:10 PM - CONNECT NEWS

Edmonton 'ਚ 60 ਤੋਂ ਵੱਧ ਲੋਕਾਂ ਦੇ ਰਹਿਣ ਲਈ ਜਲਦ ਬਣਨ ਜਾ ਰਹੇ ਨੇ ਨਵੇਂ affordable ਯੂਨਿਟਸ

Share On

EDMONTON ਦੇ Holyrood neighbourhood ਵਿਚ ਜਲਦ ਹੀ New affordable housing development ਹੋਣ ਜਾ ਰਹੀ ਹੈ। ਇਸ 12-ਯੂਨਿਟ ਦੀ ਨਵੀਂ ਇਮਾਰਤ ਵਿਚ ਘੱਟੋ-ਘੱਟ 63 ਬੇਘਰ ਲੋਕਾਂ ਨੂੰ ਰਹਿਣ ਲਈ ਘਰ ਮਿਲੇਗਾ।

MP Randy Boissonnault ਵਲੋਂ ਸ਼ੁੱਕਰਵਾਰ Mayor Amarjeet Sohi ਨਾਲ ਇਸ ਸਬੰਧੀ announcement ਕੀਤੀ ਗਈ।

ਉਹਨਾਂ ਕਿਹਾ ਕਿ ਇਹ ਇਲਾਕਾ ਜਲਦ ਹੀ supportive housing ਦਾ ਨਵਾਂ ਘਰ ਬਣਨ ਜਾ ਰਿਹਾ ਹੈ।

94 Avenue ਅਤੇ 83 Street ਵਿਖੇ affordable housing ਬਣਾਉਣ ਦਾ ਪਲੈਨ federal ਸਰਕਾਰ ਦੇ rapid housing initiative ਪ੍ਰੋਗਰਾਮ ਦਾ ਹਿੱਸਾ ਹੈ।

Edmonton Centre ਤੋਂ Member Parliament Boissonnault ਨੇ ਦੱਸਿਆ ਕਿ $4 billion ਦੇ ਖਰਚ ਵਿਚ ਕੈਨੇਡਾ ਵਿਚ 15,000 units ਬਣਾਏ ਜਾਣੇ ਹਨ।

ਉਹਨਾਂ ਕਿਹਾ ਕਿ ਇਹ affordable homes ਹੋਣਗੇ ਅਤੇ Edmonton ਦਾ ਇਹ latest rapid housing project ਹੈ ਅਤੇ ਯਕੀਨੀ ਤੌਰ 'ਤੇ ਆਖਰੀ ਨਹੀਂ ਹੋਵੇਗਾ।

ਇਸ ਦੌਰਾਨ Mayor Amarjeet Sohi ਨੇ ਕਿਹਾ ਕਿ ਕੈਨੇਡਾ ਦੀਆਂ ਹੋਰ ਸਿਟੀਜ਼ ਦੀ ਤਰ੍ਹਾਂ ਇੱਥੇ ਵੀ ਹਾਊਸਿੰਗ ਇੱਕ challenging problem ਹੈ।

ਸੋਹੀ ਨੇ ਕਿਹਾ ਕਿ ਹਾਲ ਹੀ ਦੇ ਸਾਲਾਂ ਵਿਚ Edmonton ਵਿਚ affordable housing ਦੇ 2,700 units ਬਣਾਏ ਗਏ ਹਨ ਅਤੇ ਸਿਟੀ Holyrood development ਸਮੇਤ 3,600 ਹੋਰ ਯੂਨਿਟਸ ਬਣਾਉਣ ਲਈ committed ਹੈ।

ਗੌਰਤਲਬ ਹੈ ਕਿ Edmonton ਵਿਚ ਨਵੇਂ affordable housing ਲਈ ਐਲਾਨ ਉਦੋਂ ਹੋਇਆ ਹੈ ਜਦੋਂ ਸਿਟੀ ਦੇ ਸਭ ਤੋਂ ਤਾਜ਼ਾ ਅੰਕੜਿਆਂ ਅਨੁਸਾਰ, ਐਡਮਿੰਟਨ ਵਿਚ 3,100 ਤੋਂ ਵੱਧ ਲੋਕਾਂ ਕੋਲ ਰਹਿਣ ਲਈ permanent ਘਰ ਨਹੀਂ ਹੈ।

Latest news

No records found.
ADS
Ads

Related News

No records found.
ADS
Ads