Apr 10, 2025 4:38 PM - The Canadian Press
ਐਲਬਰਟਾ ਦੀ ਵਿਰੋਧੀ ਧਿਰ ਐਨ.ਡੀ.ਪੀ. ਦੇ ਲੀਡਰ ਨਾਹੀਦ ਨੈਨਸ਼ੀ ਨੇ ਮਿਊਂਸੀਪਲ ਕੌਂਸਲ ਦੇ ਆਚਾਰ ਸੰਹਿਤਾ ਨੂੰ ਹਟਾਉਣ ਵਾਲੇ ਸਰਕਾਰ ਵਲੋਂ ਪ੍ਰਸਤਾਵਿਤ ਬਿੱਲ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਧੋਖਾਧੜੀ ਅਤੇ ਅਪਰਾਧਿਕ ਮਾਮਲੇ ਵਧਣਗੇ। ਉਨ੍ਹਾਂ ਕਿਹਾ ਕਿ ਇਹ ਸਥਾਨਕ ਵੋਟਰਜ਼ ਦਾ ਅਪਮਾਨ ਹੈ।
ਨਗਰਪਾਲਿਕਾ ਮਾਮਲੇ ਦੇ ਮੰਤਰੀ ਰਿਕ ਮੈਕਆਈਵਰ ਨੇ ਮੰਗਲਵਾਰ ਹਾਊਸ ਵਿਚ ਇਹ ਬਿੱਲ ਪੇਸ਼ ਕੀਤਾ ਸੀ। ਉਨ੍ਹਾਂ ਕਿਹਾ ਕਿ ਕੁਝ ਮਿਊਂਸੀਪਲ ਕੌਂਸਲ ਵਿਚ ਅਸਹਿਮਤੀ ਨੂੰ ਦਬਾਉਣ ਲਈ ਆਚਾਰ ਸੰਹਿਤਾ ਦੀ ਵਰਤੋਂ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਬਿੱਲ ਦਾ ਮਤਲਬ ਇਹ ਨਹੀਂ ਕਿ ਕੌਂਸਲਜ਼ ਨੂੰ ਦੁਰਵਿਵਹਾਰ ਕਰਨ ਦੀ ਪੂਰੀ ਛੋਟ ਹੋਵੇਗੀ।
ਕੈਲਗਰੀ ਦੇ ਸਾਬਕਾ ਮੇਅਰ ਨੈਨਸ਼ੀ ਨੇ ਕਿਹਾ ਕਿ ਸਥਾਨਕ ਚੋਣਾਂ ਤੋਂ 6 ਮਹੀਨੇ ਪਹਿਲਾਂ ਅਜਿਹਾ ਬਦਲਾਅ ਐਲਬਰਟਨਜ਼ ਨੂੰ ਗਲਤ ਸੁਨੇਹਾ ਦੇ ਰਿਹਾ ਹੈ। ਕੈਲਗਰੀ ਮੇਅਰ ਜੋਤੀ ਗੋਂਡੇਕ ਦਾ ਕਹਿਣਾ ਹੈ ਕਿ ਇਸ ਬਦਲਾਅ ਨਾਲ ਸਿਰਫ ਕੌਂਸਲ ਦੇ ਅੰਦਰੂਨੀ ਕੰਮ ਹੀ ਪ੍ਰਭਾਵਿਤ ਨਹੀਂ ਹੋਣਗੇ ਸਗੋਂ ਲੋਕਾਂ ਦਾ ਸਿਟੀ ਦੇ ਸਾਸ਼ਨ ਤੋਂ ਭਰੋਸਾ ਹੀ ਉੱਠ ਜਾਵੇਗਾ।