Mar 4, 2025 8:22 PM - Connect Newsroom
ਐਨ.ਡੀ.ਪੀ. ਲੀਡਰ ਜਗਮੀਤ ਸਿੰਘ ਨੇ ਸੰਸਦ ਦਾ ਐਮਰਜੈਂਸੀ ਸੈਸ਼ਨ ਬੁਲਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਟੈਰਿਫ ਦੇ ਮੱਦੇਨਜ਼ਰ ਵਰਕਰਾਂ ਦੀ ਮਦਦ ਲਈ ਪੈਕੇਜ ਪਾਸ ਕੀਤਾ ਜਾਣਾ ਚਾਹੀਦਾ ਹੈ ਅਤੇ ਦੂਜਾ ਬਿਲਡ ਕੈਨੇਡੀਅਨ ਬਾਇ ਕੈਨੇਡੀਅਨ ਪਲਾਨ ਤਹਿਤ ਰੁਜ਼ਗਾਰ ਦੇ ਮੌਕੇ ਸਿਰਜਣੇ ਚਾਹੀਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਤੀਜੀ ਮੰਗ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਸਰਬਸੰਮਤੀ ਨਾਲ ਟਰੰਪ ਦੇ ਟੈਰਿਫ ਖਿਲਾਫ ਇਕਜੁੱਟਤਾ ਦਿਖਾਉਣ ਦੀ ਕੀਤੀ ਹੈ।
ਜਗਮੀਤ ਸਿੰਘ ਨੇ ਇਹ ਵੀ ਕਿਹਾ ਕਿ ਡੋਨਲਡ ਟਰੰਪ ਵਰਗੇ ਵਿਅਕਤੀ ਨਾਲ ਨਜਿੱਠਣ ਦਾ ਕੋਈ ਹੋਰ ਤਰੀਕਾ ਨਹੀਂ ਹੈ, ਸਾਨੂੰ ਜਿੱਤਣ ਲਈ ਲੜਨਾ ਹੀ ਪਵੇਗਾ। ਐੱਨਡੀਪੀ ਲੀਡਰ ਨੇ ਕਿਹਾ ਕਿ ਟਰੰਪ ਇੱਕ bully ਹੈ, ਇਸ ਲਈ ਸਾਨੂੰ ਕਰੜੀ ਜਵਾਬੀ ਕਾਰਵਾਈ ਕਰਨੀ ਹੋਵੇਗੀ।