Dec 27, 2024 6:57 PM - The Canadian Press
ਕੈਲਗਰੀ ਵਿਚ ਵੀਰਵਾਰ ਸਵੇਰੇ ਵਾਪਰੇ ਹਾਦਸੇ ਵਿਚ ਜ਼ਖਮੀ ਹੋਈ 9 ਸਾਲਾ ਬੱਚੀ ਨੇ ਦਮ ਤੋੜ ਦਿੱਤਾ ਹੈ। ਪੁਲਿਸ ਮੁਤਾਬਕ ਇਸ ਹਾਦਸੇ ਦੇ ਸ਼ਿਕਾਰ ਬਾਕੀ ਤਿੰਨ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਇਨ੍ਹਾਂ ਵਿਚੋਂ ਦੋ ਬਾਲਗ ਅਤੇ ਇਕ ਛੋਟੀ ਉਮਰ ਦਾ ਹੈ ਅਤੇ ਕਿਸੇ ਦੇ ਵੀ ਲਿੰਗ ਜਾਂ ਪਛਾਣ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਇਹ ਹਾਦਸਾ ਸਵੇਰੇ ਕਰੀਬ 10 ਵਜੇ ਸਾਊਥਲੈਂਡ ਡਰਾਈਵ ਅਤੇ ਮੈਕਲੋਡ ਟਰੇਲ ਐੱਸ. ਦੇ ਇਲ਼ਾਕੇ ਵਿਚ ਵਾਪਰਿਆ।
ਪੁਲਿਸ ਵਲੋਂ ਫਾਰਮੇਸੀ ਵਿਚ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਦਾ ਪਿੱਛਾ ਕਰ ਰਿਹਾ ਸੀ ਪਰ ਉਹ ਲਾਲ ਲਾਈਟ ਨੂੰ ਕਰੌਸ ਕਰਦਾ ਹੋਇਆ ਕਈ ਵਾਹਨਾਂ ਵਿਚ ਵੱਜਾ।
ਔਫੀਸਰਜ਼ ਮੁਤਾਬਕ ਹਾਦਸੇ ਵਿਚ 5 ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਪੁਲਿਸ ਵਲੋਂ ਸ਼ੱਕੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਇਕ ਮਿੰਨੀਵੈਨ ਰੈੱਡ ਲਾਈਟ ਤੋਂ ਉੱਡਦੀ ਹੋਈ ਦੂਜੇ ਵਾਹਨਾਂ ’ਤੇ ਉਲਟ ਗਈ। ਪੁਲਿਸ ਵਲੋਂ ਬੱਚੀ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਜਾ ਰਿਹਾ ਹੈ।