13.78°C Vancouver
Ads

Feb 27, 2025 6:56 PM - The Canadian Press

ਐਮ.ਪੀ. ਚਾਰਲੀ ਐਂਗਸ ਨੇ ਕੀਤੀ ਮੰਗ ਕੈਨੇਡਾ ਐਮਾਜ਼ਾਨ ਦਾ ਕਰੇ ਬਾਈਕਾਟ

Share On
mp-angus-calls-for-amazon-boycott-after-company-closes-seven-quebec-warehouses
The closures have eliminated thousands of permanent full-time jobs, along with jobs at subcontracted suppliers.(Photo: The Canadian Press)

ਐਨ.ਡੀ.ਪੀ. ਲੀਡਰ ਜਗਮੀਤ ਸਿੰਘ ਦੀ ਪਾਰਟੀ ਦੇ ਐਮ.ਪੀ. ਚਾਰਲੀ ਐਂਗਸ ਨੇ ਐਮਾਜ਼ਾਨ ਦਾ ਕੈਨੇਡਾ ਭਰ ਵਿਚ ਬਾਈਕਾਟ ਕੀਤੇ ਜਾਣ ਅਤੇ ਟਰੂਡੋ ਸਰਕਾਰ ਨੂੰ ਐਮਾਜ਼ਾਨ ਨਾਲ ਸਾਰੇ ਤਰ੍ਹਾਂ ਦੇ ਇਕਰਾਰਨਾਮੇ ਸਮਾਪਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕੰਪਨੀ ਵਲੋਂ ਕਿਊਬੈਕ ਵਿਚ ਅਚਾਨਕ ਸਾਰੇ ਵੇਅਰਹਾਊਸ ਬੰਦ ਕਰਨ ਨਾਲ ਹਜ਼ਾਰਾਂ ਸਥਾਈ ਫੁੱਲ-ਟਾਈਮ ਨੌਕਰੀਆਂ ਅਤੇ ਉਪ-ਠੇਕੇ ਵਾਲੇ ਸਪਲਾਇਰਾਂ ਦੀਆਂ ਨੌਕਰੀਆਂ ਖਤਮ ਹੋ ਗਈਆਂ ਹਨ।

ਐਂਗਸ ਅਤੇ ਯੂਨੀਅਨ ਦੇ ਅਧਿਕਾਰੀ ਨੇ ਇਹ ਵੀ ਮੰਗ ਕੀਤੀ ਕਿ ਐਮਾਜ਼ਾਨ ਨੌਕਰੀ ਤੋਂ ਕੱਢੇ ਗਏ ਕਰਮਚਾਰੀਆਂ ਨੂੰ ਢੁਕਵਾਂ ਭੁਗਤਾਨ ਕਰੇ। ਗੌਰਤਲਬ ਹੈ ਕਿ ਐਮਾਜ਼ਾਨ ਦੇ ਕਿਊਬੈਕ ਵਿਚ 7 ਵੇਅਰਹਾਊਸ ਸਨ, ਜੋ ਸਾਰੇ ਕੰਪਨੀ ਨੇ ਬੰਦ ਕਰ ਦਿੱਤੇ ਹਨ।

ਦੱਸਿਆ ਜਾਂਦਾ ਹੈ ਕਿ ਇਸ ਨਾਲ ਕਰੀਬ 1,700 ਸਥਾਈ ਨੌਕਰੀਆਂ ਅਤੇ 250 ਅਸਥਾਈ ਨੌਕਰੀਆਂ ਜੁੜੀਆਂ ਸਨ। ਉਦਯੋਗ ਮੰਤਰੀ ਫਰਾਂਕੋਇਸ-ਫਿਲਿਪ ਸ਼ੈਂਪੇਨ ਨੇ ਪਿਛਲੀ ਵਾਰ ਕਿਹਾ ਸੀ ਕਿ ਕੰਪਨੀ ਦੇ ਇਸ ਕਦਮ ਦਾ ਸਖ਼ਤ ਜਵਾਬ ਦਿੱਤਾ ਜਾਵੇਗਾ ਪਰ ਉਹਨ੍ਹਾਂ ਇਹ ਨਹੀਂ ਦੱਸਿਆ ਕਿ ਫੈਡਰਲ ਸਰਕਾਰ ਇਸ ’ਤੇ ਕੀ ਪ੍ਰਤੀਕਿਰਿਆ ਦੇ ਸਕਦੀ ਹੈ।

Latest news

No records found.
ADS
Ads

Related News

No records found.
ADS
Ads