10.05°C Vancouver
Ads

Jan 6, 2025 1:22 PM - The Canadian Press

ਐਡਮਿੰਟਨ ਸਿਟੀ ਨੇ ਬੰਦ ਕੀਤੀ ਖਰਾਬ ਮੌਸਮ ਦੌਰਾਨ ਸ਼ੈਲਟਰਜ਼ ਦੀ ਸੇਵਾ

Share On
most-recent-edmonton-cold-weather-response-ends-monday
the City of Edmonton says it will deactivate its extreme weather response on Monday at 9 a-m.

ਐਡਮਿੰਟਨ ਸਿਟੀ ਵਲੋਂ ਅੱਜ ਸਵੇਰ 9 ਵਜੇ ਤੋਂ ਖਰਾਬ ਮੌਸਮ ਦੀ ਸੇਵਾ ਨੂੰ ਹਟਾ ਦਿੱਤਾ ਜਾਵੇਗਾ। ਤਾਪਮਾਨ ਵਿਚ ਬਦਲਾਅ ਕਾਰਨ ਸਿਟੀ ਪ੍ਰਸ਼ਾਸਨ ਵਲੋਂ ਇਹ ਫੈਸਲਾ ਲਿਆ ਗਿਆ ਹੈ। ਪਿਛਲੇ ਹਫਤੇ ਤੋਂ ਲੋੜਵੰਦ ਲੋਕਾਂ ਲਈ ਇਹ ਸੇਵਾ ਜਾਰੀ ਕੀਤੀ ਗਈ ਸੀ। ਅਲ ਰਸ਼ੀਦ ਮਸਜਿਦ ਦੇ ਐਮਰਜੈਂਸੀ ਸ਼ੈਲਟਰ ਨੂੰ ਐਤਵਾਰ ਰਾਤ ਤੋਂ ਬਾਅਦ ਨਹੀਂ ਖੋਲ੍ਹਿਆ ਜਾਵੇਗਾ।

ਦੱਸ ਦਈਏ ਕਿ ਠੰਡ ਵਧਣ ਕਾਰਨ 30 ਦਸੰਬਰ, 2024 ਤੋਂ ਸਿਟੀ ਵਲੋਂ ਇਹ ਸੇਵਾ ਜਾਰੀ ਕੀਤੀ ਗਈ ਸੀ। ਲੋੜਵੰਦਾਂ ਨੂੰ ਅਸਥਾਈ ਪਨਾਹ ਦੇਣ ਲਈ ਰਾਤ ਸਮੇਂ ਸ਼ਟਲ ਬੱਸ ਸਰਵਿਸ ਦਿੱਤੀ ਜਾ ਰਹੀ ਸੀ। ਗੌਰਤਲਬ ਹੈ ਕਿ 31 ਮਾਰਚ, 2025 ਤੱਕ ਰਾਤ ਸਮੇਂ ਲੋਕਲ ਬੱਸ ਦੀ ਸੇਵਾ ਜਾਰੀ ਰਹੇਗੀ, ਤਾਂ ਕਿ ਲੋੜਵੰਦਾਂ ਨੂੰ ਕਿਸੇ ਸ਼ੈਲਟਰ ਤੱਕ ਪਹੁੰਚਾਇਆ ਜਾ ਸਕੇ। ਹਾਲਾਂਕਿ ਨੇਵੀਗੇਸ਼ਨ ਕੇਂਦਰ ਪੂਰੇ ਹਫਤੇ 24 ਘੰਟੇ ਖੁੱਲ੍ਹੀ ਰਹੇਗੀ।

Latest news

No records found.
ADS
Ads

Related News

No records found.
ADS
Ads