Nov 14, 2023 7:52 PM - Connect News
ਰੈੱਡ ਡੀਅਰ ਵਿੱਚ ਪਿਛਲੇ ਮਹੀਨੇ $2 ਮਿਲੀਅਨ ਤੋਂ ਵੱਧ ਮੁੱਲ ਦੀਆਂ ਨਸ਼ੀਲੀਆਂ ਦਵਾਈਆਂ ਅਤੇ ਨਕਦੀ ਜ਼ਬਤ ਕੀਤੀ ਗਈ ਸੀ।
ਅਧਿਕਾਰੀਆ ਦਾ ਮੰਨਣਾ ਹੈ ਕਿ ਸੈਂਟਰਲ ਅਲਬਰਟਾ ਸਿਟੀ ਦੇ ਇਤਿਹਾਸ ਵਿੱਚ ਇਹ ਅੱਜ ਤੱਕ ਦਾ ਸਭ ਤੋਂ ਵੱਡੇ ਨਸ਼ੇ ਦੀ ਖੇਪ ਦਾ ਪਰਦਾਫਾਸ਼ ਕੀਤਾ ਗਿਆ ਹੈ।
ਅਲਬਰਟਾ ਲਾਅ ਇਨਫੋਰਸਮੈਂਟ ਰਿਸਪਾਂਸ ਟੀਮਾਂ ਅਨੁਸਾਰ 19 ਅਕਤੂਬਰ ਨੂੰ ਰੈੱਡ ਡੀਅਰ ਦੀ ਸੰਗਠਿਤ ਟੀਮ ਵੱਲੋਂ ਸ਼ਹਿਰ ਦੇ ਉੱਤਰ ਵੱਲ ਇੱਕ ਘਰ ਦੀ ਤਲਾਸ਼ੀ ਲੈਣ 'ਤੇ ਇਹ ਨਸ਼ਾ ਜ਼ਬਤ ਕੀਤਾ ਗਿਆ।
ਏਜੰਸੀ ਨੇ ਦੱਸਿਆ ਕਿ ਰੈੱਡ ਡੀਅਰ ਆਰਸੀਐੱਮਪੀ ਵੱਲੋਂ ਘਰ ਦੀ ਤਲਾਸ਼ੀ ਲੈਣ ਵਿੱਚ ਮਦਦ ਕੀਤੀ ਗਈ ਸੀ।
ਅਲਬਰਟਾ ਲਾਅ ਇਨਫੋਰਸਮੈਂਟ ਰਿਸਪਾਂਸ ਟੀਮਾਂ ਅਨੁਸਾਰ ਇਥੋਂ ਭਾਰੀ ਮਾਤਰਾ ਵਿੱਚ ਫੈਂਟਾਨਿਲ ਅਤੇ ਮੇਥਮਫੇਟਾਮੀਨ ਦੇ ਨਾਲ 9 ਹਥਿਆਰ ਵੀ ਜ਼ਬਤ ਕੀਤੇ ਗਏ।
ਇਸ ਸੰਬੰਧ ਵਿੱਚ ਪੁਲਿਸ ਵੱਲੋਂ ਰੈੱਡ ਡੀਅਰ ਵਿੱਚ ਸਬੂਤਾਂ ਸਮੇਤ ਹੋਰ ਜਾਣਕਾਰੀ ਅੱਜ ਉਪਲਬਧ ਕਰਵਾਈ ਜਾਵੇਗੀ।
ਅਲਬਰਟਾ ਲਾਅ ਇਨਫੋਰਸਮੈਂਟ ਰਿਸਪਾਂਸ ਟੀਮ ਅਲਬਰਟਾ ਦੀ ਇੱਕ ਸਰਕਾਰੀ ਸੰਸਥਾ ਹੈ ਜੋ ਗੰਭੀਰ ਅਤੇ ਸੰਗਠਿਤ ਅਪਰਾਧ ਨਾਲ ਨਜਿੱਠਣ ਲਈ ਵਚਨਬੱਧ ਹੈ, ਜੋ ਸੂਬੇ ਭਰ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਜਿਵੇਂ ਕਿ ਆਰਸੀਐੱਮਪੀ, ਐਡਮੰਟਨ ਪੁਲਿਸ ਸਰਵਿਸ ਅਤੇ ਕੈਲਗਰੀ ਪੁਲਿਸ ਸਰਵਿਸ ਤੋਂ ਆਧੁਨਿਕ ਸਰੋਤ ਨੂੰ ਇਕੱਠਾ ਕਰਦੀ ਹੈ।