Feb 18, 2025 7:31 PM - Connect Newsroom
ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨੇ ਗੂਗਲ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਸ ਨੇ ਅਮਰੀਕਾ ਆਧਾਰਿਤ ਉਪਭੋਗਤਾ ਨੂੰ ਮੈਪ ’ਤੇ ਮੈਕਸੀਕੋ ਦੀ ਖਾੜੀ ਨੂੰ ਅਮਰੀਕਾ ਦੀ ਖਾੜੀ ਦੇ ਤੌਰ ’ਤੇ ਪੇਸ਼ ਕੀਤਾ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸ਼ੀਨਬੌਮ ਨੇ ਕਿਹਾ ਕਿ ਟਰੰਪ ਦਾ ਆਦੇਸ਼ ਸਿਰਫ ਅਮਰੀਕਾ ਦੇ ਕੰਟਰੋਲ ਵਾਲੇ ਹਿੱਸੇ ’ਤੇ ਲਾਗੂ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਮੈਕਸੀਕੋ ਗੂਗਲ ਤੋਂ ਜਵਾਬ ਦਾ ਇੰਤਜ਼ਾਰ ਕਰ ਰਿਹਾ ਹੈ ਤਾਂ ਕਿ ਕੰਪਨੀ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਤੋਂ ਪਹਿਲਾਂ ਆਪਣੇ ਗੂਗਲ ਮੈਪ ’ਤੇ ਮੈਕਸੀਕੋ ਦੀ ਖਾੜੀ ਨਾਮ ਨੂੰ ਪੂਰੀ ਤਰ੍ਹਾਂ ਬਹਾਲ ਕਰ ਦੇਵੇ।
ਮੈਕਸੀਕਨ ਅਧਿਕਾਰੀ ਨੇ ਕਿਹਾ ਕਿ ਕਿਸੇ ਵੀ ਸਥਿਤੀ ਵਿਚ ਮੈਕਸੀਕੋ ਆਪਣੇ ਖੇਤਰ ਅਤੇ ਆਪਣੇ ਅਧਿਕਾਰ ਖੇਤਰ ਤਹਿਤ ਕਿਸੇ ਭੂਗੋਲਿਕ ਖੇਤਰ ਦਾ ਨਾਮ ਬਦਲਣਾ ਸਵੀਕਾਰ ਨਹੀਂ ਕਰੇਗਾ।
ਗੌਰਤਲਬ ਹੈ ਕਿ ਹਾਲ ਹੀ ਵਿਚ ਖ਼ਬਰਾਂ ਸਨ ਕਿ ਗੂਗਲ ਨੇ ਅਮਰੀਕਾ ਵਿਚ ਦੇਖੇ ਜਾਣ ਵਾਲੇ ਮੈਪ ਲਈ ਮੈਕਸੀਕੋ ਦੀ ਖਾੜੀ ਦਾ ਨਾਮ ਬਦਲ ਕੇ ਗਲਫ ਆਫ ਅਮਰੀਕਾ ਕਰ ਦਿੱਤਾ ਹੈ, ਜਦੋਂ ਕਿ ਮੈਕਸੀਕੋ ਵਿਚ ਇਹ ਮੈਕਸੀਕੋ ਦੀ ਖਾੜੀ ਹੀ ਦਿਖਾਈ ਦੇਵੇਗਾ ਅਤੇ ਬਾਕੀ ਦੇਸ਼ਾਂ ਨੂੰ ਇਹ ਦੋਵੇਂ ਵਿਕਲਪ ਦਿਸਣਗੇ।