10.95°C Vancouver
Ads

Feb 27, 2025 7:17 PM - Connect Newsroom

ਕੈਨੇਡਾ ’ਚ ਇਸ ਸਾਲ ਫਿਰ ਤੋਂ ਖਸਰੇ ਨੇ ਵਧਾਈ ਚਿੰਤਾ, ਹੁਣ ਤੱਕ 95 ਮਾਮਲੇ ਆਏ ਸਾਹਮਣੇ

Share On
measles-cases-on-the-rise-in-canada-with-95-reported-so-far-this-year
By this time last year, only four cases had been reported, and a total of 146 cases were recorded throughout 2024.

ਕੈਨੇਡਾ ਵਿਚ ਇਸ ਸਾਲ ਖਸਰਾ ਫਿਰ ਤੋਂ ਚਿੰਤਾਜਨਕ ਰੂਪ ਤੋਂ ਵਾਪਸ ਆ ਰਿਹਾ ਹੈ। ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਦੇ ਤਾਜ਼ਾ ਅੰਕੜਿਆਂ ਮੁਤਾਬਕ, ਇਸ ਸਾਲ 21 ਫਰਵਰੀ ਤੱਕ ਹੁਣ ਤੱਕ ਕੈਨੇਡਾ ਵਿੱਚ ਖਸਰੇ ਦੇ 95 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ, ਓਨਟਾਰੀਓ ਅਤੇ ਕਿਊਬੈਕ ਇਸ ਪ੍ਰਕੋਪ ਦਾ ਸਭ ਤੋਂ ਵੱਧ ਪ੍ਰਭਾਵਿਤ ਹਨ। ਪਿਛਲੇ ਸਾਲ ਇਸ ਸਮੇਂ ਤੱਕ ਖਸਰੇ ਦੇ ਸਿਰਫ਼ ਚਾਰ ਮਾਮਲੇ ਸਾਹਮਣੇ ਆਏ ਸਨ, ਜਦੋਂ ਕਿ 2024 ਦੇ ਪੂਰੇ ਸਾਲ ਵਿਚ ਕੈਨੇਡਾ ਵਿੱਚ ਕੁੱਲ 146 ਮਾਮਲੇ ਦਰਜ ਕੀਤੇ ਗਏ ਸਨ।

ਟੋਰਾਂਟੋ ਜਨਰਲ ਹਸਪਤਾਲ ਦੇ ਛੂਤ ਦੀਆਂ ਬਿਮਾਰੀਆਂ ਦੇ ਮਾਹਿਰ ਡਾ ਆਈਜ਼ੈਕ ਬੋਗੋਚ ਨੇ ਕਿਹਾ ਕਿ ਜੇ ਓਨਟਾਰੀਓ ਵਿਚ ਦੇਖੀਏ ਤਾਂ ਫਰਵਰੀ ਵਿਚ ਹੀ ਖਸਰੇ ਦੇ ਲਗਭਗ ਓਨੇ ਮਾਮਲੇ ਹਨ ਜਿੰਨੇ ਕਿ 2024 ਵਿੱਚ ਆਏ ਸਨ। ਖਸਰਾ ਸਭ ਤੋਂ ਵੱਧ ਛੂਤ ਵਾਲੀਆਂ ਬਿਮਾਰੀਆਂ ਵਿੱਚੋਂ ਇੱਕ ਹੈ, ਖਾਸ ਤੌਰ ’ਤੇ ਉਨ੍ਹਾਂ ਖੇਤਰਾਂ ਵਿਚ ਫੈਲਦਾ ਹੈ ਜਿੱਥੇ ਟੀਕਾਕਰਨ ਦੀ ਦਰ ਘੱਟ ਹੈ।

ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਦੀ ਮੁੱਖ ਜਨ ਸਿਹਤ ਅਧਿਕਾਰੀ ਡਾ ਥੇਰੇਸਾ ਟੈਮ ਨੇ ਚਿਤਾਵਨੀ ਦਿੱਤੀ ਹੈ ਕਿ ਖਸਰਾ ਇੱਕ ਗੰਭੀਰ ਬਿਮਾਰੀ ਹੈ, ਜਿਸ ਨਾਲ ਸੰਕ੍ਰਮਿਤ ਲਗਭਗ ਪੰਜ ਵਿੱਚੋਂ ਇੱਕ ਸੰਕਰਮਿਤ ਬੱਚੇ ਨੂੰ ਹਸਪਤਾਲ ਵਿੱਚ ਦਾਖ਼ਲ ਹੋਣ ਦੀ ਲੋੜ ਪੈਦੀ ਹੈ।

Latest news

No records found.
ADS
Ads

Related News

No records found.
ADS
Ads