Mar 26, 2025 5:52 PM - Connect Newsroom
ਕੈਨੇਡਾ ਲਈ ਲਿਬਰਲ ਪਾਰਟੀ ਦੇ ਪ੍ਰਧਾਨ ਮੰਤਰੀ ਉਮੀਦਵਾਰ ਮਾਰਕ ਕਾਰਨੀ ਨੇ ਟਰੰਪ ਦੇ ਟੈਰਿਫ ਨਾਲ ਪ੍ਰਭਾਵਿਤ ਹੋਣ ਵਾਲੇ ਆਟੋ ਸੈਕਟਰ ਦੇ ਵਰਕਰਾਂ ਦੀਆਂ ਜੌਬਸ ਨੂੰ ਬਚਾਉਣ ਲਈ $2-ਬਿਲੀਅਨ ਦੇ ਰਣਨੀਤਕ ਪ੍ਰਤੀਕਿਰਿਆ ਫੰਡ ਦੀ ਘੋਸ਼ਣਾ ਕੀਤੀ ਹੈ। ਕਾਰਨੀ ਨੇ ਕਿਹਾ ਕਿ ਜੇ ਉਨ੍ਹਾਂ ਦੀ ਸੱਤਾ ਵਿਚ ਵਾਪਸੀ ਹੋਈ ਤਾਂ ਉਹ ਇਸ ਫੰਡ ਨੂੰ ਲੌਂਚ ਕਰਨਗੇ।
ਮਾਰਕ ਕਾਰਨੀ ਅੱਜ ਸਵੇਰ ਚੋਣ ਕੰਪੇਨ ਲਈ ਓਨਟਾਰੀਓ ਦੇ ਵਿੰਡਸਰ ਵਿਚ ਸਨ, ਜਿਸ ਨੂੰ ਕੈਨੇਡਾ ਦੇ ਆਟੋ ਸੈਕਟਰ ਦਾ ਹਾਰਟਲੈਂਡ ਕਿਹਾ ਜਾਂਦਾ ਹੈ। ਉਨ੍ਹਾਂ ਆਟੋ ਵਰਕਰ ਨਾਲ ਇਹ ਵੀ ਵਾਅਦਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਕੈਨੇਡਾ ਦੀਆਂ ਬਣੀਆਂ ਕਾਰਾਂ ਹੀ ਖਰੀਦੇਗੀ। ਉਨ੍ਹਾਂ ਘਰੇਲੂ ਪੱਧਰ 'ਤੇ ਕਾਰਾਂ ਦੇ ਪੁਰਜ਼ੇ ਬਣਾਉਣ ਲਈ ਇੱਕ ਨਿਰਮਾਣ ਨੈੱਟਵਰਕ ਬਣਾਉਣ ਦਾ ਵੀ ਵਾਅਦਾ ਕੀਤਾ।