Mar 14, 2025 3:38 PM - Connect Newsroom
ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਰੂਪ ਵਿਚ ਮਾਰਕ ਕਾਰਨੀ ਅੱਜ ਤੋਂ ਸੱਤਾ 'ਤੇ ਕਾਬਜ਼ ਹੋ ਗਏ ਹਨ, ਜਿਸ ਨਾਲ ਟਰੂਡੋ ਯੁੱਗ ਦਾ ਅੰਤ ਹੋ ਗਿਆ ਹੈ। ਔਟਵਾ ਵਿਚ ਗਵਰਨਰ ਜਨਰਲ ਮੈਰੀ ਸਾਈਮਨ ਦੀ ਸਰਕਾਰੀ ਰਿਹਾਇਸ਼ ਰਿਡੋ ਹਾਲ ਵਿਖੇ ਕਾਰਨੀ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਨੂੰ ਸਹੁੰ ਚੁਕਾਈ ਗਈ।
ਕਾਰਨੀ ਨੇ ਆਪਣੇ ਮੰਤਰੀ ਮੰਡਲ ਵਿਚ ਟਰੂਡੋ ਕੈਬਨਿਟ ਦੇ ਮਿਨਿਸਟਰਸ ਕਮਲ ਖਹਿਰਾ ਅਤੇ ਅਨੀਤਾ ਆਨੰਦ ਸਣੇ ਡੋਮਿਨਿਕ ਲੇਬਲੈਂਕ, ਫ੍ਰੈਂਕੋਇਸ-ਫਿਲਿਪ ਸ਼ੈਂਪੇਨ, ਸਾਬਕਾ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ, ਸਟੀਵਨ ਗਿਲਬੌਲਟ ਨੂੰ ਸ਼ਾਮਲ ਕੀਤਾ ਹੈ।
ਗੌਰਤਲਬ ਹੈ ਕਿ ਕਾਰਨੀ ਇੱਕ ਅਰਥਸ਼ਾਸਤਰੀ ਅਤੇ ਸਾਬਕਾ ਸੈਂਟਰਲ ਬੈਂਕਰ ਹਨ। ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀ ਕੰਜ਼ਰਵੇਟਿਵ ਸਰਕਾਰ ਸਮੇਂ 2008 ਵਿਚ ਬੈਂਕ ਆਫ ਕੈਨੇਡਾ ਦੇ ਗਵਰਨਰ ਦੀ ਜ਼ਿੰਮੇਵਾਰੀ ਸੰਭਾਲੀ ਸੀ। ਕੈਨੇਡਾ ਨੂੰ ਮੰਦੀ ਵਿਚੋਂ ਕੱਢਣ ਲਈ ਉਨ੍ਹਾਂ ਵਲੋਂ ਚੁੱਕੇ ਗਏ ਕਦਮਾਂ ਦੇ ਮੱਦੇਨਦਜ਼ਰ ਬੈਂਕ ਆਫ ਇੰਗਲੈਂਡ ਨੇ ਉਨ੍ਹਾਂ ਨੂੰ 2013 ਵਿਚ ਆਪਣਾ ਗਵਰਨਰ ਨਿਯੁਕਤ ਕੀਤਾ ਸੀ।