Mar 10, 2025 12:55 PM - The Canadian Press
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਜਗ੍ਹਾ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੋਣਗੇ। ਬੈਂਕ ਔਫ ਕੈਨੇਡਾ ਦੇ ਸਾਬਕਾ ਗਵਰਨਰ ਨੇ ਲਿਬਰਲ ਪਾਰਟੀ ਦੇ ਲੀਡਰ ਬਣਨ ਦੀ ਇਹ ਦੌੜ 85.9 ਫੀਸਦੀ ਵੋਟਾਂ ਨਾਲ ਜਿੱਤੀ।
ਗਵਰਨਰ ਜਨਰਲ ਮੈਰੀ ਸਾਈਮਨ ਵਲੋਂ ਕਾਰਨੀ ਨੂੰ ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਦੇ ਰੂਪ ਵਿਚ ਸਹੁੰ ਚੁਕਾਈ ਜਾਵੇਗੀ, ਫਿਲਹਾਲ ਉਨ੍ਹਾਂ ਦੇ ਅਹੁਦਾ ਸੰਭਾਲਣ ਦੀ ਤਾਰੀਖ਼ ਬਾਰੇ ਘੋਸ਼ਣਾ ਹੋਣਾ ਬਾਕੀ ਹੈ। ਕਾਰਨੀ ਨੇ ਜਿੱਤ ਤੋਂ ਬਾਅਦ ਸਪੀਚ ਵਿਚ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਵਿਰੋਧੀ ਧਿਰ ਦੇ ਲੀਡਰ ਪੀਅਰ ਪੌਲੀਐਵ ਨੂੰ ਨਿਸ਼ਾਨੇ 'ਤੇ ਲਿਆ।
ਟਰੰਪ 'ਤੇ ਹਮਲਾ ਬੋਲਦਿਆਂ ਉਨ੍ਹਾਂ ਕਿਹਾ ਕਿ ਕੈਨੇਡਾ ਕਦੇ ਵੀ ਅਮਰੀਕਾ ਦਾ ਹਿੱਸਾ ਨਹੀਂ ਬਣੇਗਾ ਅਤੇ ਵਪਾਰ ਯੁੱਧ ਵਿਚ ਵੀ ਕੈਨੇਡਾ ਹੌਕੀ ਦੀ ਤਰ੍ਹਾਂ ਅਮਰੀਕਾ ਨੂੰ ਮਾਤ ਦੇਵੇਗਾ। ਗੌਰਤਲਬ ਹੈ ਕਿ ਕਾਰਨੀ ਦੇ ਸਹੁੰ ਚੁੱਕਣ ਤੋਂ ਬਾਅਦ ਟਰੂਡੋ ਅਧਿਕਾਰਤ ਤੌਰ 'ਤੇ ਅਸਤੀਫਾ ਦੇਣਗੇ ਅਤੇ ਜਦੋਂ ਤੱਕ ਇਹ ਪ੍ਰਕੀਰਿਆ ਪੂਰੀ ਨਹੀਂ ਹੋ ਜਾਂਦੀ ਉਹ ਕੁਝ ਦਿਨ ਪੀ. ਐੱਮ. ਬਣੇ ਰਹਿਣਗੇ।