14.58°C Vancouver
Ads

Apr 18, 2025 6:40 PM - Connect Newsroom

ਆਲੋਚਨਾ ਦੇ ਬਾਵਜੂਦ ਕਾਰਨੀ ਨੇ ਲਿਬਰਲ ਏਜੰਡਾ ਕੀਤਾ ਸੈੱਟ, ਟਰੰਪ ਨੂੰ ਲਿਆ ਨਿਸ਼ਾਨੇ 'ਤੇ

Share On
mark-carney-sets-liberal-agenda-amid-criticism-targets-trump-in-campaign-speech
During a press interaction, Carney distinguished himself from former Prime Minister Justin Trudeau.(Photo: The Canadian Press)

ਕੈਨੇਡਾ ਦੀ ਸੱਤਾ ਵਿਚ ਵਾਪਸੀ ਦੀ ਕੋਸ਼ਿਸ਼ ਵਿਚ ਜੁਟੇ ਲਿਬਰਲਸ ਵਲੋਂ ਸ਼ਨੀਵਾਰ ਯਾਨੀ ਭਲਕੇ ਪਾਰਟੀ ਦਾ ਪਲੇਟਫਾਰਮ ਜਾਰੀ ਕੀਤਾ ਜਾਵੇਗਾ। ਇਸ ਦੀ ਪੁਸ਼ਟੀ ਮਾਰਕ ਕਾਰਨੀ ਨੇ ਨਿਆਗਰਾ ਫਾਲਸ ਵਿਚ ਚੋਣ ਕੰਪੇਨ ਦੌਰਾਨ ਕੀਤੀ। ਇਸ ਦੌਰਾਨ ਉਨ੍ਹਾਂ ਟਰੰਪ ਨੂੰ ਵੀ ਨਿਸ਼ਾਨੇ 'ਤੇ ਲਿਆ ਅਤੇ ਕਿਹਾ ਕਿ ਅਮਰੀਕਾ ਇਸ ਸਮੇਂ ਡਿਵਾਈਡਡ ਹੈ, ਜਦੋਂ ਕਿ ਕੈਨੇਡਾ ਇਕਜੁੱਟ ਹੈ ਜੋ ਸਾਨੂੰ ਮਜਬੂਤ ਬਣਾਉਂਦਾ ਹੈ।

ਉਥੇ ਹੀ, ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿਚ ਖੁਦ ਨੂੰ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਵੱਖਰੇ ਦੱਸਿਆ। ਕਾਰਨੀ ਨੇ ਕਿਹਾ ਕਿ ਮੈਂ ਜਸਟਿਨ ਟਰੂਡੋ ਨਹੀਂ ਹਾਂ ਅਤੇ ਪ੍ਰਧਾਨ ਮੰਤਰੀ ਦੇ ਰੂਪ ਵਿਚ ਮੇਰੇ ਵਲੋਂ ਪਹਿਲੇ ਮਹੀਨੇ ਵਿਚ ਕੰਮ ਤੋਂ ਇਹ ਫਰਕ ਸਾਫ ਦੇਖਿਆ ਜਾ ਸਕਦਾ ਹੈ, ਜਿਸ ਵਿਚ ਮੈਂ ਕਾਰਬਨ ਟੈਕਸ ਨੂੰ ਖ਼ਤਮ ਕਰ ਦਿੱਤਾ ਅਤੇ ਪੂੰਜੀ ਲਾਭ ਟੈਕਸ ਵਿਚ ਵਾਧੇ ਨੂੰ ਵਾਪਸ ਲੈ ਲਿਆ।

ਗੌਰਤਲਬ ਹੈ ਕਿ ਵਿਰੋਧੀ ਧਿਰਾਂ ਵਲੋਂ ਮਾਰਕ ਕਾਰਨੀ 'ਤੇ ਉਨ੍ਹਾਂ ਦੇ ਟਰੂਡੋ ਵਾਂਗ ਹੋਣ ਦੇ ਦੋਸ਼ ਲਗਾਏ ਜਾ ਰਹੇ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਲਿਬਰਲਸ ਦੀ ਚੌਥੀ ਵਾਰ ਸੱਤਾ ਵਿਚ ਵਾਪਸੀ ਨਾਲ ਕੁਝ ਨਹੀਂ ਬਦਲੇਗਾ ਪਰ ਇਸ ਵਿਚਕਾਰ ਚੋਣ ਸਰਵਿਆਂ ਵਿਚ ਲਿਬਰਲਸ ਲਗਾਤਾਰ ਲੀਡ ਬਣਾਏ ਹੋਏ ਹਨ।

Latest news

No records found.
ADS
Ads

Related News

No records found.
ADS
Ads