9.9°C Vancouver
Ads

Mar 10, 2025 7:34 PM - Connect Newsroom

ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਰੂਪ ਵਿਚ ਮਾਰਕ ਕਾਰਨੀ ਜਲਦ ਸੰਭਾਲ ਸਕਦੇ ਹਨ ਕਾਰਜਕਾਰ

Share On
mark-carney-poised-to-take-over-as-canadas-prime-minister
Insiders close to Carney have suggested that Canada's next federal election could be called on April 28 or May 5. Carney is also reportedly working on assembling a new cabinet.

ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਰੂਪ ਵਿਚ ਮਾਰਕ ਕਾਰਨੀ ਜਲਦ ਕਾਰਜਕਾਰ ਸੰਭਾਲ ਸਕਦੇ ਹਨ। ਕਾਰਨੀ ਵਲੋਂ ਅੱਜ ਪ੍ਰਧਾਨ ਮੰਤਰੀ ਦਫ਼ਤਰ ਵਿਚ ਟਰੂਡੋ ਨਾਲ ਤਬਦੀਲੀ ਯੋਜਨਾ 'ਤੇ ਚਰਚਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਅਮਰੀਕਾ ਨਾਲ ਵਿਗੜੇ ਸੰਬੰਧਾਂ ਨੂੰ ਸੰਭਾਲਣ ਲਈ ਜਲਦ ਹੀ ਪ੍ਰੀਮੀਅਰ ਨਾਲ ਵੀ ਸੰਪਰਕ ਕਰਨਗੇ।

ਇਸ ਵਿਚਕਾਰ ਕਾਰਨੀ ਦੇ ਅੰਦਰੂਨੀ ਸੂਤਰਾਂ ਨੇ ਦੱਸਿਆ ਹੈ ਕਿ ਕੈਨੇਡਾ ਦੀਆਂ ਅਗਲੀਆਂ ਚੋਣਾਂ 28 ਅਪ੍ਰੈਲ ਜਾਂ 5 ਮਈ ਨੂੰ ਸੱਦੀਆਂ ਜਾ ਸਕਦੀਆਂ ਹਨ। ਜਾਣਕਾਰੀ ਮੁਤਾਬਕ, ਕਾਰਨੀ ਨਵੇਂ ਮੰਤਰੀ ਮੰਡਲ 'ਤੇ ਕੰਮ ਕਰ ਰਹੇ ਹਨ।

ਇਹ ਵੀ ਪਤਾ ਲੱਗਾ ਹੈ ਕਿ ਸਾਬਕਾ ਮੰਤਰੀ ਮਾਰਕੋ ਮੈਂਡੀਚੀਨੋ ਜਿਨ੍ਹਾਂ ਨੇ ਅਗਲੀਆਂ ਚੋਣਾਂ ਨਾ ਲੜਨ ਦਾ ਐਲਾਨ ਕੀਤਾ ਸੀ ਉਹ ਕਾਰਨੀ ਦੇ ਚੀਫ਼ ਆਫ਼ ਸਟਾਫ਼ ਨਿਯੁਕਤ ਹੋ ਸਕਦੇ ਹਨ। ਮੈਂਡੀਚੀਨੋ ਅੱਜ ਪਾਰਲੀਮੈਂਟ ਹਿੱਲ ਵਿਖੇ ਕਾਰਨੀ ਦੇ ਨਾਲ ਹੀ ਪਹੁੰਚੇ ਸਨ। ਇਸ ਵਿਚਕਾਰ ਮੁੱਖ ਵਿਰੋਧੀ ਧਿਰ ਦੇ ਲੀਡਰ ਪੀਅਰ ਪੌਲੀਐਵ ਨੇ ਕਾਰਨੀ 'ਤੇ ਹਮਲਾ ਬੋਲਿਆ ਹੈ।

ਪੌਲੀਐਵ ਨੇ ਕਿਹਾ ਕਿ ਕਾਰਨੀ ਖੁਦ ਦੇ ਉਸ ਰਿਕਾਰਡ ਨੂੰ ਲੁਕਾ ਰਹੇ ਹਨ, ਜਿਸ ਵਿਚ ਉਨ੍ਹਾਂ ਪੰਜ ਸਾਲ ਟਰੂਡੋ ਦੇ ਸਲਾਹਕਾਰ ਰਹਿਣ ਦੌਰਾਨ ਕਾਰਬਨ ਟੈਕਸ ਵਿਚ ਵਾਧਾ ਕਰਨ ਸਮੇਤ ਮਹਿੰਗਾਈ ਨੂੰ ਵਧਾਉਣ ਵਾਲੇ ਕੰਮਾਂ ਲਈ ਸਲਾਹਾਂ ਦਿੱਤੀਆਂ ਅਤੇ ਇਸ ਤੋਂ ਇਲਾਵਾ ਕਾਰਨੀ ਨੇ ਆਪਣੀ ਕੰਪਨੀ ਦਾ ਮੁੱਖ ਦਫਤਰ ਤੇ ਨੌਕਰੀਆਂ ਨੂੰ ਅਮਰੀਕਾ ਵਿਚ ਸ਼ਿਫਟ ਕੀਤਾ। ਉਨ੍ਹਾਂ ਕਿਹਾ ਕਿ ਕਾਰਨੀ ਆਪਣੇ ਕਈ ਸਕੈਂਡਲਸ ਤੋਂ ਧਿਆਨ ਭਟਾਉਣ ਦੀ ਕੋਸ਼ਿਸ਼ ਕਰ ਰਹੇ ਹਨ।

Latest news

No records found.
ADS
Ads

Related News

No records found.
ADS
Ads