Dec 30, 2024 7:15 PM - The Canadian Press
ਮੈਟਰੋ ਵੈਨਕੂਵਰ ਦੇ ਇਕ ਹਸਪਤਾਲ ਵਿਚ ਨਰਸ ’ਤੇ ਹਮਲਾ ਕਰਨ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਚਾਰਜ ਕੀਤਾ ਗਿਆ ਹੈ। ਪੋਰਟ ਮੂਡੀ ਦੀ ਪੁਲਿਸ ਮੁਤਾਬਕ 41 ਸਾਲਾ ਵਿਅਕਤੀ ਹਮਲਾ ਕਰਨ ਦੇ ਚਾਰਜਿਜ਼ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਸ ਦਾ ਕੋਈ ਪੱਕਾ ਪਤਾ ਨਹੀਂ ਹੈ। ਉਸ ਨੂੰ 10 ਫਰਵਰੀ ਨੂੰ ਪੋਰਟ ਕੋਕਿਟਲਮ ਦੀ ਅਦਾਲਤ ਵਿਚ ਪੇਸ਼ ਕੀਤਾ ਜਾਣਾ ਹੈ।
ਜਾਂਚ ਅਧਿਕਾਰੀਆਂ ਮੁਤਾਬਕ 20 ਨਵੰਬਰ ਨੂੰ ਈਗਲ ਰਿਜ ਹਸਪਤਾਲ ਵਿਚ ਛੁੱਟੀ ਲੈ ਚੁੱਕੇ ਮਰੀਜ਼ ਨੇ ਇਕ ਮਹਿਲਾ ਨਰਸ ’ਤੇ ਹਮਲਾ ਕੀਤਾ ਸੀ ਅਤੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।
ਪੋਰਟ ਮੂਡੀ ਪੁਲਿਸ ਦਾ ਕਹਿਣਾ ਹੈ ਕਿ ਨਰਸ ਇਸ ਕਾਰਨ ਗੰਭੀਰ ਜ਼ਖਮੀ ਹੋ ਗਈ ਸੀ ਪਰ ਉਸ ਦੀ ਤਾਜ਼ਾ ਹਾਲਤ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।