Mar 25, 2025 6:25 PM - The Canadian Press
ਐਡਮਿੰਟਨ ਦੀ ਨਿਊ ਡੈਮੋਕਰੇਟ ਪਾਰਟੀ ਦੇ ਲੰਬੇ ਸਮੇਂ ਤੋਂ ਵਿਧਾਇਕ ਰੌਡ ਲੋਯੋਲਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਪਹਿਲੀ ਵਾਰ 2015 ਵਿਚ ਚੁਣੇ ਗਏ ਸਨ ਅਤੇ ਦੋ ਸਾਲ ਪਹਿਲਾਂ ਐਡਮਿੰਟਨ -ਐਲਰਸਲੀ ਰਾਈਡਿੰਗ ਤੋਂ ਤੀਜੀ ਵਾਰ ਜਿੱਤੇ। ਉਨ੍ਹਾਂ ਦਾ ਅਸਤੀਫਾ ਅੱਜ ਤੋਂ ਹੀ ਸਵਿਕਾਰ ਕੀਤਾ ਗਿਆ ਹੈ। ਉਨ੍ਹਾਂ ਨੇ ਆਪਣੀ ਅਗਲੀ ਯੋਜਨਾ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ।
ਦੱਸ ਦੇਈਏ ਕਿ ਉਨ੍ਹਾਂ ਦੇ ਅਸਤੀਫੇ ਮਗਰੋਂ 2023 ਵਿਚ ਹੋਈਆਂ ਸੂਬੇ ਦੀਆਂ ਚੋਣਾਂ ਦੇ ਬਾਅਦ ਐਲਬਰਟਾ ਵਿਚ ਤੀਜੀ ਵਾਰ ਜ਼ਿਮਨੀ ਚੋਣਾਂ ਹੋਣਗੀਆਂ। ਐਲਬਰਟਾ ਐਨ.ਡੀ.ਪੀ. ਦੀ ਸਾਬਕਾ ਲੀਡਰ ਰੇਚਲ ਨੌਟਲੀ ਨੇ ਪਿਛਲੇ ਸਾਲ ਦਸੰਬਰ ਵਿਚ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਅਤੇ ਹੁਣ ਨਾਹੀਦ ਨੈਨਸ਼ੀ ਨਵੇਂ ਲੀਡਰ ਵਜੋਂ ਸੇਵਾ ਨਿਭਾਅ ਰਹੇ ਹਨ। ਉਹ ਐਡਮਿੰਟਨ-ਸਟ੍ਰੈਥਕੋਨਾ ਤੋਂ ਜ਼ਿਮਨੀ ਚੋਣ ਲੜਨਗੇ, ਜਿਸ ਦੀ ਅਜੇ ਘੋਸ਼ਣਾ ਨਹੀਂ ਹੋਈ।
ਇਸ ਸਾਲ ਐਨ.ਡੀ.ਪੀ. ਵਿਧਾਇਕ ਰੌਬ ਮਿਆਸ਼ੀਰੋ ਨੇ ਸਾਬਕਾ ਐਨ.ਡੀ.ਪੀ. ਮੰਤਰੀ ਸ਼ੈਨਨ ਫਿਲਿਪਸ ਵਲੋਂ ਖਾਲੀ ਕੀਤੀ ਸੀਟ ਲੈਥਬ੍ਰਿਜ-ਵੈਸਟ ਤੋਂ ਜਿੱਤ ਹਾਸਿਲ ਕੀਤੀ ਸੀ।