14.01°C Vancouver
Ads

Apr 18, 2025 8:13 PM - Connect Newsroom

ਫੈਡਰਲ ਚੋਣਾਂ ਦੌਰਾਨ ਵੈਨਕੂਵਰ ਵਿੱਚ ਪੋਲਿੰਗ ਸਟੇਸ਼ਨਾਂ 'ਤੇ ਲੋਕਾਂ ਨੂੰ ਕਰਨੀ ਪਈ ਲੰਬੇ ਸਮੇਂ ਤੱਕ ਉਡੀਕ

Share On
long-wait-times-at-polling-stations-in-vancouver-during-federal-election
People waiting in line were advised to consider returning after dinner, as the lines were expected to be shorter by then.

ਵੈਨਕੂਵਰ ਵਿਚ ਫੈਡਰਲ ਚੋਣਾਂ ਸਬੰਧੀ ਅੱਜ ਅਗਾਊਂ ਮਤਦਾਨ ਲਈ ਲੋਕਾਂ ਨੂੰ ਕੁਝ ਵੋਟਿੰਗ ਸਟੇਸ਼ਨ 'ਤੇ ਘੰਟੇ ਲੰਮੀਆਂ ਕਤਾਰਾਂ ਵਿਚ ਖੜ੍ਹੇ ਹੋਣਾ ਪਿਆ। ਅਗਾਊਂ ਪੋਲਿੰਗ ਸਟੇਸ਼ਨ ਸਵੇਰੇ 9 ਵਜੇ ਖੁੱਲ੍ਹੇ ਅਤੇ ਲਗਭਗ ਅੱਧੇ ਘੰਟੇ ਬਾਅਦ ਡਾਊਨਟਾਊਨ ਵੈਨਕੂਵਰ ਵਿਚ ਯੇਲਟਾਊਨ ਦੇ ਰਾਉਂਡਹਾਊਸ ਕਮਿਊਨਿਟੀ ਸੈਂਟਰ ਦੇ ਬਾਹਰ ਲਾਈਨ ਲੱਗ ਗਈ, ਜਿੱਥੇ ਲੋਕਾਂ ਨੂੰ ਅੰਦਾਜ਼ਨ ਦੋ ਘੰਟੇ ਉਡੀਕ ਕਰਨੀ ਪਈ।

ਸਟਾਫ਼ ਨੇ ਕਿਹਾ ਕਿ ਜਦੋਂ ਕਮਿਊਨਿਟੀ ਸੈਂਟਰ ਦੇ ਦਰਵਾਜ਼ੇ ਸਵੇਰੇ 9 ਵਜੇ ਖੁੱਲ੍ਹੇ ਤਾਂ ਪਹਿਲਾਂ ਹੀ ਲਗਭਗ 100 ਲੋਕਾਂ ਦੀ ਲਾਈਨ ਲੱਗੀ ਹੋਈ ਸੀ। ਇਸ ਵਜ੍ਹਾ ਨਾਲ ਕੁਝ ਲੋਕ ਵਾਪਸ ਮੁੜ ਗਏ। ਇਸ ਦੌਰਾਨ ਸਟਾਫ ਨੂੰ ਮਾਫੀ ਮੰਗਦੇ ਸੁਣਿਆ ਜਾ ਸਕਦਾ ਸੀ।

ਉਹਨਾਂ ਦਾ ਕਹਿਣਾ ਸੀ ਕਿ ਸਾਡੇ ਕੋਲ ਸਿਰਫ 4 ਬੈਲਟ ਟੇਬਲ ਹਨ। ਲਾਈਨ ਵਿਚ ਉਡੀਕ ਕਰਦੇ ਲੋਕਾਂ ਨੂੰ ਸਲਾਹ ਦਿੱਤੀ ਗਈ ਉਹ ਸ਼ਾਮ ਨੂੰ ਖਾਣੇ ਮਗਰੋਂ ਵਾਪਸ ਆਉਣ 'ਤੇ ਵਿਚਾਰ ਕਰ ਸਕਦੇ ਹਨ ਕਿਉਂਕਿ ਉਦੋਂ ਤੱਕ ਲਾਈਨਾਂ ਛੋਟੀਆਂ ਹੋਣ ਦੀ ਉਮੀਦ ਹੈ। ਗੌਰਤਲਬ ਵੈਨਕੂਵਰ ਅਤੇ ਸਰੀ ਸਮੇਤ ਕੈਨੇਡਾ ਭਰ ਦੇ ਹਲਕਿਆਂ ਵਿਚ ਅੱਜ ਤੋਂ ਸੋਮਵਾਰ ਤੱਕ ਲਈ ਐਡਵਾਂਸ ਵੋਟਿੰਗ ਓਪਨ ਹੋਈ ਹੈ।

Latest news

No records found.
ADS
Ads

Related News

No records found.
ADS
Ads