10.95°C Vancouver
Ads

Feb 20, 2024 6:01 PM - The Canadian Press

ਡੇਵਿਡ ਏ.ਬੀ. ਨੇ ਲੀਜ਼ਾ ਬੇਅਰ ਨੂੰ ਚੁਣਿਆ ਪੋਸਟ-ਸੈਕੰਡਰੀ ਸਿੱਖਿਆ ਮੰਤਰੀ

Share On
lisa-beare-fills-b-c-portfolio-vacated-by-selina-robinson-who-quit-over-gaza-remark
Robinson stepped down as a minister on Feb. 5 amid an outcry by pro-Palestinian groups and others in response to remarks she made during an online panel.(Photo: The Canadian Press)

ਬੀ. ਸੀ. ਦੇ ਪ੍ਰੀਮੀਅਰ ਡੇਵਿਡ ਏ.ਬੀ. ਨੇ ਲੀਜ਼ਾ ਬੇਅਰ ਨੂੰ ਨਵੀਂ ਪੋਸਟ-ਸੈਕੰਡਰੀ ਸਿੱਖਿਆ ਮੰਤਰੀ ਚੁਣਿਆ ਹੈ। ਮੱਧ ਪੂਰਬੀ ’ਤੇ ਟਿੱਪਣੀ ਕਰਨ ਕਰਕੇ ਸੇਲੀਨਾ ਰੌਬਿਨਸਨ ਨੂੰ ਇਹ ਅਹੁਦਾ ਛੱਡਣਾ ਪਿਆ ਸੀ। ਪ੍ਰੀਮੀਅਰ ਨੇ ਦੱਸਿਆ ਕਿ ਨਾਗਰਿਕ ਸੇਵਾਵਾਂ ਦੀ ਮਿਨਿਸਟਰ ਰਹੀ ਬੇਅਰ ਹੁਣ ਨਵਾਂ ਅਹੁਦਾ ਸੰਭਾਲੇਗੀ ਅਤੇ ਜਾਰਜ ਚੋਅ ਨੂੰ ਉਨ੍ਹਾਂ ਦਾ ਖਾਲੀ ਕੀਤਾ ਅਹੁਦਾ ਮਿਲੇਗਾ।

ਰੌਬਿਨਸਨ ਨੇ 5 ਫਰਵਰੀ ਨੂੰ ਔਨਲਾਈਨ ਪੈਨਲ ਦੌਰਾਨ ਇਜ਼ਰਾਇਲ ’ਤੇ ਟਿੱਪਣੀ ਕੀਤੀ ਸੀ, ਜਿਸ ਦੇ ਬਾਅਦ ਉਨ੍ਹਾਂ ਦੇ ਅਸਤੀਫੇ ਦੀ ਮੰਗ ਸ਼ੁਰੂ ਹੋ ਗਈ ਸੀ। ਆਲੋਚਕਾਂ ਨੇ ਉਨ੍ਹਾਂ ਦੇ ਬਿਆਨ ਨੂੰ ਇਸਲਾਮੋਫੋਬੀਆ ਅਤੇ ਨਸਲਵਾਦ ਤੋਂ ਪ੍ਰੇਰਿਤ ਦੱਸਿਆ ਸੀ।

ਉਨ੍ਹਾਂ ਨੇ ਆਪਣੇ ਬਿਆਨ ਨੂੰ ਵਾਪਸ ਲੈਂਦਿਆਂ ਮੁਆਫੀ ਮੰਗੀ ਸੀ ਪਰ ਆਖਰ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ। ਇਸ ਦੇ ਬਾਅਦ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਅਤੇ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪ੍ਰੀਮੀਅਰ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਸੀ ਕਿ ਰੌਬਿਨਸਨਨੇ ਦੋ ਵਾਰ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਸੀ, ਜੋ ਉਨ੍ਹਾਂ ਨੇ ਕੁਝ ਦਿਨ ਬਾਅਦ ਸਵਿਕਾਰ ਕੀਤੀ। ਬੇਅਰ ਵਿਧਾਨ ਸਭਾ ਵਿਚ ਮੈਪਲ ਰਿਜ-ਪਿਟ ਮੀਡੋਜ਼ ਦੀ ਨੁਮਾਇੰਦਗੀ ਕਰਦੀ ਹੈ।

Latest news

No records found.
ADS
Ads

Related News

No records found.
ADS
Ads