Mar 27, 2025 7:28 PM - Connect Newsroom
ਪੰਜਾਬ ਕਾਂਗਰਸ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਵਲੋਂ ਪੰਜਾਬ ਸਿਰ ਤਿੰਨ ਸਾਲਾਂ ਵਿਚ ਭਾਰੀ ਕਰਜ਼ ਚੜ੍ਹਾਉਣ ਦੇ ਇਲਜ਼ਾਮ ਲਗਾਏ ਹਨ। ਖਹਿਰਾ ਨੇ ਕਿਹਾ ਕਿ 30 ਸਾਲਾਂ ਵਿਚ ਪੰਜਾਬ 'ਤੇ ਕਰੀਬ 3 ਲੱਖ ਕਰੋੜ ਦਾ ਕਰਜ਼ਾ ਚੜ੍ਹਿਆ, ਜਦੋਂ ਕਿ ਆਮ ਆਦਮੀ ਪਾਰਟੀ ਨੇ ਤਿੰਨ ਸਾਲਾਂ ਵਿਚ ਹੀ ਸੂਬੇ ਸਿਰ 1 ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹਾ ਦਿੱਤਾ।
ਖਹਿਰਾ ਨੇ ਇਲਜ਼ਾਮ ਲਗਾਇਆ ਕਿ ਪਿਛਲੇ ਤਿੰਨ ਸਾਲਾਂ ਵਿਚ ਪੰਜਾਬ ਦੇ ਕਿਸੇ ਪਿੰਡ ਵਿਚ ਇੱਟ ਤੱਕ ਨਹੀਂ ਲੱਗੀ, ਨਾ ਕੋਈ ਨਵਾਂ ਇਨਫਰਾਸਟਕਚਰ, ਨਾ ਹਸਪਤਾਲ, ਨਾ ਸੜਕਾਂ ਬਣੀਆਂ। ਗੌਰਤਲਬ ਹੈ ਕਿ 2025-26 ਲਈ ਪੇਸ਼ ਕੀਤੇ ਗਏ ਬਜਟ ਵਿਚ ਔਰਤਾਂ ਨੂੰ 1,100 ਰੁਪਏ ਪ੍ਰਤੀ ਮਹੀਨਾ ਦੇਣ ਦੀ ਗਾਰੰਟੀ ਨਾ ਪੂਰਾ ਕਰਨ ਨੂੰ ਲੈ ਕੇ ਵੀ ਸੂਬਾ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਹੈ।