10.6°C Vancouver
Ads

Oct 22, 2024 7:51 PM - The Canadian Press

ਮੇਰੀ ਲੀਡਰਸ਼ਿਪ ਨੂੰ ਕੋਈ ਖ਼ਤਰਾ ਨਹੀਂ: ਜਸਟਿਨ ਟਰੂਡੋ

Share On
justin-trudeau-says-his-leadership-is-not-in-danger-as-liberals-brace-for-revolt
It's not clear how many members of Trudeau's team of MPs plan to confront him, or exactly what their message will be.(Photo: The Canadian Press)

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਪਾਰਟੀ ਦੀ ਅਹਿਮ ਬੈਠਕ ਤੋਂ ਪਹਿਲਾਂ ਇਹ ਸਫਾਈ ਦਿੱਤੀ ਹੈ ਕਿ ਲਿਬਰਲ ਪਾਰਟੀ ਵਿਚ ਉਨ੍ਹਾਂ ਦੀ ਲੀਡਰਸ਼ਿਪ ਨੂੰ ਲੈ ਕੇ ਕੋਈ ਖਤਰਾ ਨਹੀਂ ਹੈ। ਮੀਡੀਆ ਰਿਪੋਰਟਸ ਵਿਚ ਇਹ ਕਿਹਾ ਜਾ ਰਿਹਾ ਹੈ ਕਿ ਕਈ ਲਿਬਰਲ ਐੱਮ.ਪੀ. ਟਰੂਡੋ ਤੋਂ ਅਸਤੀਫੇ ਦੀ ਮੰਗ ਕਰ ਸਕਦੇ ਹਨ ਪਰ ਮੰਗਲਵਾਰ ਨੂੰ ਕੈਬਨਿਟ ਮੀਟਿੰਗ ਲਈ ਜਾਂਦੇ ਸਮੇਂ ਟਰੂਡੋ ਨੇ ਪੱਤਰਕਾਰਾਂ ਨਾਲ ਗੱਬਬਾਤ ਦੌਰਾਨ ਇਨ੍ਹਾਂ ਚਿੰਤਾਵਾਂ ਨੂੰ ਦਰਕਿਨਾਰ ਕਰ ਦਿੱਤਾ।

ਕੈਬਨਿਟ ਮੈਂਬਰ ਟਰੂਡੋ ਦੀ ਸਪੋਰਟ ਵਿਚ ਹਨ ਪਰ ਕਈ ਲਿਬਰਲ ਐੱਮ.ਪੀ. ਨੇ ਇੱਕ ਪੱਤਰ ’ਤੇ ਦਸਤਖ਼ਤ ਕੀਤੇ ਹਨ ਜਿਨ੍ਹਾਂ ਦਾ ਉਦੇਸ਼ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅਗਲੇ ਇਲੈਕਸ਼ਨ ਤੋਂ ਪਹਿਲਾਂ ਲੀਡਰਸ਼ਿਪ ਦੇ ਅਹੁਦੇ ਤੋਂ ਹਟਾਉਣ ਲਈ ਮਜ਼ਬੂਰ ਕਰਨਾ ਹੈ।

ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਕਿੰਨੇ ਲਿਬਰਲਸ ਐੱਮ.ਪੀ. ਟਰੂਡੋ ਦੇ ਵਿਰੋਧ ਵਿਚ ਹਨ। ਹੁਣ ਤੱਕ ਸਿਰਫ ਸ਼ਾਰਲੋਟਟਾਊਨ ਤੋਂ ਐਮਪੀ ਸੀਨ ਕੇਸੀ ਨੇ ਦੱਸਿਆ ਹੈ ਕਿ ਉਹਨਾਂ ਨੇ ਵੀ ਟਰੂਡੋ ਨੂੰ ਹਟਾਉਣ ਦੇ ਸਬੰਧ ਵਿਚ ਪੱਤਰ ’ਤੇ ਦਸਤਖ਼ਤ ਕੀਤੇ ਹਨ। ਉਥੇ ਹੀ, ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਦੀਆਂ ਇਨ੍ਹਾਂ ਯੋਜਨਾਵਾਂ ਨੂੰ ਬੇਕਾਰ ਕਰਾਰ ਦਿੱਤਾ।

Latest news

No records found.
ADS
Ads

Related News

No records found.
ADS
Ads