10.58°C Vancouver
Ads

Jan 3, 2025 7:53 PM - Connect Newsroom

ਜੌਨ ਰੁਸਟੈਡ ਨੇ ਸਿਹਤ ਸੇਵਾਵਾਂ ਨੂੰ ਲੈ ਕੇ ਪ੍ਰੀਮੀਅਰ ਡੇਵਿਡ ਈਬੀ ਦੀ ਸਰਕਾਰ ’ਤੇ ਸਾਧਿਆ ਨਿਸ਼ਾਨਾ

Share On
john-rustad-criticizes-premier-david-ebys-government-over-health-services
Rustad highlighted a recent incident at a Victoria hospital where a mother waited 14 hours in the emergency room for her sick child, who had a high fever.

ਬੀ.ਸੀ. ਦੀ ਮੁੱਖ ਵਿਰੋਧੀ ਧਿਰ ਅਤੇ ਕੰਜ਼ਰਵੇਟਿਵ ਪਾਰਟੀ ਆਫ ਬੀ.ਸੀ. ਦੇ ਪ੍ਰਧਾਨ ਜੌਨ ਰੁਸਟੈਡ ਨੇ ਸਿਹਤ ਸੇਵਾਵਾਂ ਨੂੰ ਲੈ ਕੇ ਪ੍ਰੀਮੀਅਰ ਡੇਵਿਡ ਈਬੀ ਦੀ ਸਰਕਾਰ ’ਤੇ ਵੱਡਾ ਹਮਲਾ ਬੋਲਿਆ ਹੈ।

ਰੁਸਟੈਡ ਨੇ ਕਿਹਾ ਕਿ ਸੂਬੇ ਵਿਚ ਸਿਹਤ ਸੰਭਾਲ ਦੀ ਹਾਲਤ ਖਸਤਾ ਹੈ, ਉਨ੍ਹਾਂ ਵਿਕਟੋਰੀਆ ਦੇ ਇੱਕ ਹਸਪਤਾਲ ਦਾ ਹਵਾਲਾ ਦਿੱਤਾ, ਜਿੱਥੇ ਪਿਛਲੇ ਹਫ਼ਤੇ ਇੱਕ ਮਾਂ ਨੂੰ ਆਪਣੇ ਤੇਜ਼ ਬੁਖਾਰ ਨਾਲ ਬਿਮਾਰ ਬੱਚੇ ਲਈ ਐਮਰਜੈਂਸੀ ਕਮਰੇ ਵਿਚ 14 ਘੰਟੇ ਉਡੀਕ ਕਰਨੀ ਪਈ।

ਰੁਸਟੈਡ ਨੇ ਕਿਹਾ ਕਿ ਇਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ, ਉਨ੍ਹਾਂ ਕਿਹਾ ਕਿ ਈਬੀ ਦੀ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਨ ਦੀ ਬਜਾਏ ਖੁਦ ’ਤੇ ਫੋਕਸ ਕਰ ਰਹੀ ਹੈ ਅਤੇ ਸੂਬੇ ਵਿਚ ਸਿਹਤ ਸੇਵਾਵਾਂ ਦੁਨੀਆ ਵਿਚ ਸਭ ਤੋਂ ਖਰਾਬ ਪੱਧਰ ’ਤੇ ਪਹੁੰਚ ਗਈ ਹੈ, ਜਿਸ ਵਿਚ ਤੁਰੰਤ ਵੱਡੇ ਸੁਧਾਰ ਦੀ ਲੋੜ ਹੈ।

Latest news

No records found.
ADS
Ads

Related News

No records found.
ADS
Ads