14.58°C Vancouver
Ads

Apr 14, 2025 5:58 PM - Connect Newsroom

ਸੁਖਬੀਰ ਸਿੰਘ ਬਾਦਲ ਦੇ ਮੁੜ ਪ੍ਰਧਾਨ ਚੁਣੇ ਜਾਣ 'ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਾਧਿਆ ਨਿਸ਼ਾਨਾ

Share On
jathedar-giani-harpreet-singh-criticizes-sukhbir-singh-badals-re-election-as-akali-dal-president
Giani Harpreet Singh also alleged that the election process was undemocratic.

ਸ਼੍ਰੋਮਣੀ ਅਕਾਲੀ ਦਲ ਵਲੋਂ ਸੁਖਬੀਰ ਸਿੰਘ ਬਾਦਲ ਨੂੰ ਮੁੜ ਪ੍ਰਧਾਨ ਚੁਣੇ ਜਾਣ 'ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਤਿੱਖਾ ਪ੍ਰਤੀਕਰਮ ਦਿੱਤਾ। ਉਨ੍ਹਾਂ ਇੱਕ ਸੋਸ਼ਲ ਮੀਡੀਆ ਪੋਸਟ ਵਿਚ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੀ ਨਹੀਂ ਬਲਕਿ ਸ਼੍ਰੋਮਣੀ ਭਗੌੜਾ ਦਲ ਦੀ ਚੋਣ ਵਿਚ ਨਿਕਲਿਆ ਪ੍ਰਧਾਨ ਹੈ।

ਉਨ੍ਹਾਂ ਕਿਹਾ ਕਿ ਇਹ ਚੋਣ ਗੈਰ ਲੋਕਤਾਂਤਰਿਕ ਪ੍ਰਕੀਰਿਆ ਰਾਹੀਂ ਹੋਈ ਹੈ ਕਿਉਂਕਿ ਪਹਿਲਾਂ ਪ੍ਰਧਾਨ ਸਾਹਿਬ ਨੇ ਡੈਲੀਗੇਟਸ ਚੁਣੇ ਅਤੇ ਹੁਣ ਪ੍ਰਧਾਨ ਸਾਹਿਬ ਵਲੋਂ ਚੁਣੇ ਗਏ ਡੈਲੀਗੇਟਸ ਨੇ ਉਨ੍ਹਾਂ ਨੂੰ ਪ੍ਰਧਾਨ ਨੂੰ ਚੁਣ ਲਿਆ। ਗੌਰਤਲਬ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖ਼ਤ ਵਲੋਂ ਤਨਖਾਹੀਆ ਐਲਾਨੇ ਜਾਣ ਤੋਂ ਬਾਅਦ 16 ਨਵੰਬਰ 2024 ਨੂੰ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

Latest news

No records found.
ADS
Ads

Related News

No records found.
ADS
Ads