Mar 28, 2025 7:38 PM - Connect Newsroom
ਐਨ.ਡੀ.ਪੀ. ਲੀਡਰ ਜਗਮੀਤ ਸਿੰਘ ਨੇ ਸ਼ੁੱਕਰਵਾਰ ਨੂੰ ਟੋਰਾਂਟੋ ਵਿਚ ਚੋਣ ਕੰਪੇਨ ਦੌਰਾਨ ਵਾਅਦਾ ਕੀਤਾ ਕਿ ਜੇ ਉਨ੍ਹਾਂ ਦੀ ਸਰਕਾਰ ਬਣੀ ਤਾਂ ਉਹ ਕਾਰਪੋਰੇਸ਼ਨਾਂ ਵਲੋਂ ਮੌਜੂਦਾ ਕਿਫਾਇਤੀ ਕਿਰਾਏ ਵਾਲੀਆਂ ਇਮਾਰਤਾਂ ਖਰੀਦਣ 'ਤੇ ਪਾਬੰਦੀ ਲਗਾ ਦੇਣਗੇ।
ਜਗਮੀਤ ਸਿੰਘ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਵਿਚ ਇਹ ਡਰ ਰਹਿੰਦਾ ਹੈ ਕਿ ਜੇ ਇਮਾਰਤਾਂ ਵੱਡੇ ਕਾਰਪੋਰੇਟ ਮਕਾਨ ਮਾਲਕ ਵਲੋਂ ਖਰੀਦ ਲਈਆਂ ਜਾਣਗੀਆਂ ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਕਿਫਾਇਤੀ ਅਪਾਰਟਮੈਂਟ ਤੋਂ ਬੇਦਖ਼ਲ ਕਰ ਦਿੱਤਾ ਜਾਵੇਗਾ। ਸਿੰਘ ਨੇ ਕਿਹਾ ਕਿ ਇਹ ਹਿੰਸਕ ਅਭਿਆਸ ਐੱਨ. ਡੀ. ਪੀ. ਦੇ ਸਾਸ਼ਨ ਵਿਚ ਨਹੀਂ ਚੱਲਣਗੀਆਂ।
ਉਨ੍ਹਾਂ ਕਿਹਾ ਕਿ ਇਹ ਸਾਡੇ ਦੇਸ਼ ਦੀ ਸੱਚਾਈ ਹੈ, ਅਜਿਹਾ ਲਗਾਤਾਰ ਹੋ ਰਿਹਾ ਹੈ ਅਤੇ ਇਹ ਬਿਲਕੁਲ ਗਲਤ ਹੈ। ਇਸ ਦੇ ਨਾਲ ਹੀ ਜਗਮੀਤ ਸਿੰਘ ਨੇ ਗੈਰ-ਮੁਨਾਫ਼ਾ ਸੰਸਥਾਵਾਂ ਲਈ ਕੈਨੇਡਾ ਰੈਂਟਲ ਪ੍ਰੋਟੈਕਸ਼ਨ ਫੰਡ ਵਧਾਉਣ ਦਾ ਵਾਅਦਾ ਕੀਤਾ ਤਾਂ ਕਿ ਇਨ੍ਹਾਂ ਸੰਸਥਾਵਾਂ ਨੂੰ ਹਾਊਸਿੰਗ ਮਾਰਕੀਟ ਵਿਚ ਆਉਣ 'ਤੇ ਲੋਕਾਂ ਵਾਸਤੇ ਕਿਫਾਇਤੀ ਅਪਾਰਟਮੈਂਟ ਖਰੀਦਣ ਵਿਚ ਮਦਦ ਮਿਲ ਸਕੇ।