11.42°C Vancouver
Ads

Nov 12, 2024 1:37 PM - The Canadian Press

ਗਾਜ਼ਾ 'ਚ ਇਜ਼ਰਾਈਲੀ ਹਮਲਿਆਂ 'ਚ 14 ਫਲਸਤੀਨੀਆਂ ਦੀ ਮੌਤ

Share On
israeli-strikes-kill-14-palestinians-in-gaza-medical-officials-say
At least 11 people were killed, including two children, according to officials at Nasser Hospital, where the casualties were taken. Video from the scene showed men pulling bloodied wounded from among tables and chairs set up in the sand in an enclosure made of corrugated metal sheets.(Photo: The Canadian Press)

ਗਾਜ਼ਾ ਵਿੱਚ ਇਜ਼ਰਾਈਲ ਵੱਲੋਂ ਕੀਤੇ ਗਏ 2 ਹਮਲਿਆਂ ਵਿੱਚ 2 ਬੱਚਿਆਂ ਅਤੇ 1 ਔਰਤ ਸਮੇਤ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ। ਫਲਸਤੀਨੀ ਮੈਡੀਕਲ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਮੁਤਾਬਕ ਜਿਨ੍ਹਾਂ ਇਲਾਕਿਆਂ 'ਚ ਇਹ ਹਮਲੇ ਕੀਤੇ ਗਏ, ਉਨ੍ਹਾਂ 'ਚੋਂ ਜ਼ਿਆਦਾਤਰ ਇਜ਼ਰਾਈਲ ਵੱਲੋਂ ਐਲਾਨੇ ਗਏ ਮਾਨਵਤਾਵਾਦੀ ਜ਼ੋਨ ਹਨ। ਜ਼ਖਮੀਆਂ ਨੂੰ ਨਸੇਰ ਹਸਪਤਾਲ ਅਤੇ ਅਲ-ਅਵਦਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਅਧਿਕਾਰੀਆਂ ਮੁਤਾਬਕ ਸੋਮਵਾਰ ਦੇਰ ਰਾਤ, ਖਾਨ ਯੂਨਿਸ ਸ਼ਹਿਰ ਦੇ ਪੱਛਮ ਵਿੱਚ ਮੁਵਾਸੀ ਮਾਨਵਤਾਵਾਦੀ ਖੇਤਰ ਵਿੱਚ ਇੱਕ ਰੈਸਟੋਰੈਂਟ 'ਤੇ ਹੋਏ ਹਮਲੇ ਵਿੱਚ 2 ਬੱਚਿਆਂ ਸਮੇਤ ਘੱਟੋ-ਘੱਟ 11 ਲੋਕ ਮਾਰੇ ਗਏ। ਅਲ-ਅਵਦਾ ਹਸਪਤਾਲ ਦੇ ਅਨੁਸਾਰ, ਮੱਧ ਗਾਜ਼ਾ ਦੇ ਸ਼ਹਿਰੀ ਨੁਸਰਤ ਸ਼ਰਨਾਰਥੀ ਕੈਂਪ ਦੇ ਇੱਕ ਘਰ 'ਤੇ ਮੰਗਲਵਾਰ ਸਵੇਰੇ ਹਮਲਾ ਕੀਤਾ ਗਿਆ, ਜਿਸ ਵਿੱਚ ਇੱਕ ਔਰਤ ਸਮੇਤ 3 ਲੋਕਾਂ ਦੀ ਮੌਤ ਹੋ ਗਈ। ਹਸਪਤਾਲ ਮੁਤਾਬਕ ਹਮਲੇ 'ਚ 11 ਹੋਰ ਲੋਕ ਵੀ ਜ਼ਖਮੀ ਹੋਏ ਹਨ।

Latest news

No records found.
ADS
Ads

Related News

No records found.
ADS
Ads