Mar 18, 2025 2:19 PM - The Associated Press
ਇਜ਼ਰਾਈਲ ਨੇ ਮੰਗਲਵਾਰ ਗਾਜ਼ਾ ਵਿਚ ਫਿਰ ਤੋਂ ਹਵਾਈ ਹਮਲੇ ਸ਼ੁਰੂ ਕਰ ਦਿੱਤੇ ਹਨ, ਜਿਸ ਵਿਚ ਹੁਣ ਤੱਕ 400 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ ਸੈਂਕੜੇ ਜ਼ਖਮੀ ਹਨ। ਇਸ ਹਮਲੇ ਦੇ ਨਾਲ ਹੀ ਹਮਾਸ ਅਤੇ ਇਜ਼ਰਾਈਲ ਵਿਚਕਾਰ ਦੋ ਮਹੀਨਿਆਂ ਤੋਂ ਚੱਲ ਰਹੀ ਜੰਗਬੰਦੀ ਟੁੱਟੀ ਗਈ ਹੈ।
ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਨੇ ਹਮਾਸ 'ਤੇ ਬੰਧਕਾਂ ਨੂੰ ਰਿਹਾਅ ਕਰਨ ਤੋਂ ਵਾਰ-ਵਾਰ ਇਨਕਾਰ ਕਰਨ ਅਤੇ ਜੰਗਬੰਦੀ ਨੂੰ ਅੱਗੇ ਵਧਾਉਣ ਦੇ ਪ੍ਰਸਤਾਵਾਂ ਨੂੰ ਰੱਦ ਕਰਨ ਦਾ ਦੋਸ਼ ਲਗਾਇਆ ਹੈ।
ਉੱਥੇ ਹੀ, ਹੀ ਗਾਜ਼ਾ ਦੇ ਅੱਤਵਾਦੀ ਸੰਗਠਨ ਹਮਾਸ ਦਾ ਕਹਿਣਾ ਹੈ ਕਿ ਨੇਤਨਯਾਹੂ ਦਾ ਦੁਬਾਰਾ ਯੁੱਧ ਸ਼ੁਰੂ ਕਰਨ ਦਾ ਫੈਸਲਾ ਇਜ਼ਰਾਈਲੀ ਬੰਧਕਾਂ ਲਈ ਮੌਤ ਦੀ ਸਜ਼ਾ ਦੀ ਤਰ੍ਹਾਂ ਹੈ। ਹਮਾਸ ਨੇ ਇਜ਼ਰਾਈਲ 'ਤੇ ਆਮ ਨਾਗਰਿਕਾਂ 'ਤੇ ਹਮਲਾ ਕਰਨ ਦਾ ਦੋਸ਼ ਵੀ ਲਗਾਇਆ।
ਓਧਰ, ਇਜ਼ਰਾਈਲ ਦਾ ਕਹਿਣਾ ਹੈ ਕਿ ਗਾਜ਼ਾ ਵਿਚ ਅਜੇ ਵੀ 59 ਬੰਧਕ ਹਨ, ਜਿਨ੍ਹਾਂ ਵਿਚੋਂ 24 ਲੋਕਾਂ ਦੇ ਜ਼ਿੰਦਾ ਹੋਣ ਦੀ ਉਮੀਦ ਹੈ। ਇਸ ਵਿਚਕਾਰ ਈਰਾਨ, ਸਾਊਦੀ ਅਰਬ ਅਤੇ ਮਿਸਰ ਨੇ ਇਜ਼ਰਾਇਲ ਦੇ ਹਮਲਿਆਂ ਦੀ ਨਿੰਦਾ ਕੀਤੀ ਹੈ।