Nov 7, 2024 8:28 PM - The Canadian Press
ਟੋਰਾਂਟੋ ਸਥਿਤ ਭਾਰਤ ਦੇ ਕੌਂਸਲੇਟ ਜਨਰਲ ਨੇ ਬਰੈਂਪਟਨ ਵਿਚ ਹਾਲ ਹੀ ਵਿਚ ਦੋ ਧੜਿਆਂ ਵਿਚ ਹੋਈ ਹਿੰਸਕ ਝੜਪ ਦੇ ਮੱਦੇਨਜ਼ਰ ਕੌਂਸਲਰ ਕੈਂਪ ਰੱਦ ਕਰ ਦਿੱਤੇ ਹਨ। ਭਾਰਤ ਦੇ ਕੌਂਸਲੇਟ ਜਨਰਲ ਨੇ ਸੋਸ਼ਲ ਮੀਡੀਆ ਪੋਸਟ ਵਿਚ ਇਹ ਜਾਣਕਾਰੀ ਦਿੱਤੀ। ਪੋਸਟ ਵਿਚ ਕਿਹਾ ਗਿਆ ਹੈ ਕਿ ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ਨੇ ਕੈਂਪ ਪ੍ਰਬੰਧਕ ਨੂੰ ਸੁਰੱਖਿਆ ਦੇਣ ਤੋਂ ਅਸਮਰੱਥਾ ਜਤਾਈ ਹੈ, ਇਸ ਲਈ ਅਸੀਂ ਕੈਂਪ ਰੱਦ ਕਰਨ ਦਾ ਫੈਸਲਾ ਕੀਤਾ ਹੈ।
ਹਾਲਾਂਕਿ, ਭਾਰਤ ਦੇ ਕੌਂਸਲੇਟ ਜਨਰਲ ਨੇ ਇਹ ਜਾਣਕਾਰੀ ਨਹੀਂ ਦਿੱਤੀ ਕਿ ਕਿਹੜੀਆਂ ਥਾਵਾਂ ’ਤੇ ਕੌਂਸਲਰ ਦੌਰੇ ਨੂੰ ਰੱਦ ਕੀਤਾ ਗਿਆ ਹੈ ਪਰ ਕੌਂਸਲੇਟ ਦੀ ਵੈੱਬਸਾਈਟ ’ਤੇ ਯੋਜਨਾਬੱਧ ਦੌਰੇ ਦੀ ਲਿਸਟ ਵਿਚ ਬਰੈਂਪਟਨ, ਮਿਸੀਸਾਗਾ, ਹੈਲੀਫੈਕਸ, ਵਿੰਡਸਰ ਅਤੇ ਲੰਡਨ ਵਰਗੀਆਂ ਥਾਵਾਂ ਸ਼ਾਮਲ ਸਨ।