10.6°C Vancouver
Ads

Nov 27, 2024 6:39 PM - Connect Newsroom

ਇਮਰਾਨ ਖਾਨ ਦੀ ਪਾਰਟੀ ਨੇ ਆਪਣਾ ਵਿਰੋਧ ਪ੍ਰਦਰਸ਼ਨ ਕੀਤਾ ਖ਼ਤਮ

Share On
imran-khans-party-ends-protest
Imran Khan's wife, Bushra Bibi, and Khyber Pakhtunkhwa Chief Minister Ali Amin Khan were leading the protest.

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਨੇ ਆਪਣਾ ਵਿਰੋਧ ਪ੍ਰਦਰਸ਼ਨ ਖਤਮ ਕਰ ਦਿੱਤਾ ਹੈ। ਰਿਪੋਰਟਸ ਮੁਤਾਬਕ, ਪੀ.ਟੀ.ਆਈ. ਨੇ ਬੁੱਧਵਾਰ ਸਵੇਰੇ ਇਹ ਐਲਾਨ ਕੀਤਾ।

ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਅਤੇ ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਅਲੀ ਅਮੀਨ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਸਨ। ਉਥੇ ਹੀ, ਗ੍ਰਹਿ ਮੰਤਰੀ ਮੋਹਸਿਨ ਨੱਕਵੀ ਨੇ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਦੋਵੇਂ ਨੇਤਾ ਗ੍ਰਿਫਤਾਰੀ ਦੇ ਡਰੋਂ ਭੱਜੇ।

ਇਸਲਾਮਾਬਾਦ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਦੌਰਾਨ ਸੁਰੱਖਿਆ ਬਲਾਂ ਨੇ ਪ੍ਰਦਸ਼ਨਕਾਰੀਆਂ ਨੂੰ ਖਦੇੜਨ ਲਈ ਹੰਝੂ ਗੈਸ ਅਤੇ ਫੋਰਸ ਦਾ ਇਸਤੇਮਾਲ ਕੀਤਾ, ਨਾਲ ਹੀ ਕਰੀਬ 1,000 ਪ੍ਰਦਰਸ਼ਨਾਕਰੀ ਹਿਰਾਸਤ ਵਿਚ ਲਏ ਗਏ ਹਨ।

ਉਥੇ ਹੀ, ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਅਲੀ ਅਮੀਨ ਨੇ ਅੱਜ ਸੂਬੇ ਵਿਚ ਹੀ ਪਾਰਟੀ ਵਰਕਰਜ਼ ਨੂੰ ਸੰਬੋਧਨ ਵਿਚ ਕਿਹਾ ਕਿ ਉਨ੍ਹਾਂ ਦਾ ਪ੍ਰਦਰਸ਼ਨ ਇਮਰਾਨ ਖਾਨ ਦੀ ਰਿਹਾਈ ਤੱਕ ਖਤਮ ਨਹੀਂ ਹੋਵੇਗਾ।

ਓਧਰ, ਖਾਨ ਦੀ ਪਾਰਟੀ ਪੀ.ਟੀ.ਆਈ. ਨੇ ਕਿਹਾ ਕਿ ਉਨ੍ਹਾਂ ਇਸਲਾਮਾਬਾਦ ਨੂੰ ਖੂਨ-ਖਰਾਬੇ ਦਾ ਮੈਦਾਨ ਬਣਨ ਤੋਂ ਰੋਕਣ ਆਪਣੇ ਸ਼ਾਂਤਮਈ ਪ੍ਰਦਰਸ਼ਨ ਨੂੰ ਅਸਥਾਈ ਤੌਰ ’ਤੇ ਮੁਅੱਤਲ ਕੀਤਾ ਹੈ।

Latest news

No records found.
ADS
Ads

Related News

No records found.
ADS
Ads