Feb 27, 2025 8:10 PM - Connect Newsroom
ਹੈਲਥ ਕੈਨੇਡਾ ਨੇ ਐੱਲਜੀ ਦੇ ਕਈ ਫ੍ਰੀ-ਸਟੈਂਡਿੰਗ ਇਲੈਕਟ੍ਰਿਕ ਸਟੋਵ ਵਾਪਸ ਬੁਲਾਏ ਹਨ। ਇਨ੍ਹਾਂ ਦੇ ਫਰੰਟ ਨੌਬਸ ਵਿਚ ਸਮੱਸਿਆ ਦੱਸੀ ਗਈ ਹੈ। ਏਜੰਸੀ ਦਾ ਕਹਿਣਾ ਹੈ ਕਿ ਫਰੰਟ ਨੌਬਸ ਦੇ ਅਚਾਨਕ ਚਾਲੂ ਹੋਣ ਨਾਲ ਅੱਗ ਦੀਆਂ ਘਟਾਨਾਵਾਂ ਰਿਪੋਰਟਸ ਪ੍ਰਾਪਤ ਹੋਈਆਂ ਹਨ।
ਹੈਲਥ ਕੈਨੇਡਾ ਦੀ ਰੀਕਾਲ ਐਡਵਾਇਜ਼ਰੀ ਵਿਚ ਚਿਤਾਵਨੀ ਦਿੱਤੀ ਗਈ ਹੈ ਕਿ ਕਿਸੇ ਵਿਅਕਤੀ ਜਾਂ ਪਾਲਤੂ ਜਾਨਵਾਰ ਦੇ ਸੰਪਰਕ ਵਿਚ ਆਉਣ ਨਾਲ ਨੌਬਸ ਅਚਾਨਕ ਐਕਟੀਵੇਟ ਹੋ ਸਕਦੇ ਹਨ, ਜਿਸ ਨਾਲ ਅੱਗ ਲੱਗਣ ਦਾ ਖ਼ਤਰਾ ਹੋ ਸਕਦਾ ਹੈ।
ਏਜੰਸੀ ਨੇ ਕਿਹਾ ਕਿ 12 ਫਰਵਰੀ ਤੱਕ ਕੰਪਨੀ ਨੂੰ ਕੈਨੇਡਾ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਦੀਆਂ ਅੱਠ ਰਿਪੋਰਟਸ ਅਤੇ ਜਖ਼ਮੀ ਹੋਣ ਦੀਆਂ ਦੋ ਰਿਪੋਰਟਸ ਪ੍ਰਾਪਤ ਹੋਈਆਂ ਹਨ, ਇਸ ਵਿੱਚ ਇੱਕ ਮਾਮੂਲੀ ਕੱਟ ਅਤੇ ਇੱਕ ਮਾਮੂਲੀ ਜਲਣ ਸ਼ਾਮਲ ਸੀ।
ਹੈਲਥ ਕੈਨੇਡਾ ਮੁਤਾਬਕ, ਪ੍ਰਭਾਵਿਤ ਐੱਲਜੀ ਇਲੈਕਟ੍ਰਿਕ ਸਟੋਵ ਦੇ 137,000 ਤੋਂ ਵੱਧ ਯੂਨਿਟ 2016 ਅਤੇ ਜੂਨ 2024 ਵਿਚਕਾਰ ਕੈਨੇਡਾ ਵਿੱਚ ਵੇਚੇ ਗਏ ਸਨ, ਜੋ ਹੁਣ ਰੀਕਾਲ ਕੀਤੇ ਜਾ ਰਹੇ ਹਨ।