12.94°C Vancouver
Ads

Apr 16, 2025 6:15 PM - Connect Newsroom

ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਜ਼ਮਾਨਤ 'ਤੇ ਰਿਹਾਅ

Share On
former-minister-sadhu-singh-dharamsot-released-on-bail
Dharamsot had been in custody for nearly 14 months. He was arrested by the Enforcement Directorate (ED) over allegations of amassing wealth disproportionate to his known sources of income.

ਪੰਜਾਬ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨਾਭਾ ਦੀ ਜੇਲ੍ਹ ਵਿਚੋਂ ਜ਼ਮਾਨਤ 'ਤੇ ਬਾਹਰ ਆ ਗਏ ਹਨ। ਸੁਪਰੀਮ ਕੋਰਟ ਨੇ ਬੀਤੇ ਕੱਲ੍ਹ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿਚ ਉਨ੍ਹਾਂ ਨੂੰ ਜ਼ਮਾਨਤ ਦਿੱਤੀ ਸੀ ਪਰ ਕੱਲ੍ਹ ਤਕਨੀਕੀ ਕਾਰਨਾਂ ਕਰਕੇ ਜੇਲ੍ਹ ਵਿਚੋਂ ਰਿਹਾਈ ਨਹੀਂ ਹੋਈ ਸੀ।

ਧਰਮਸੋਤ ਲਗਭਗ 14 ਮਹੀਨਿਆਂ ਤੋਂ ਜੇਲ੍ਹ ਵਿਚ ਸਨ। ਈ. ਡੀ. ਨੇ ਉਨ੍ਹਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ। ਧਰਮਸੋਤ 'ਤੇ ਦੋਸ਼ ਹੈ ਕਿ ਜਦੋਂ ਉਹ ਮਾਰਚ 2016 ਤੋਂ ਮਾਰਚ 2022 ਤੱਕ ਜੰਗਲਾਤ ਮੰਤਰੀ ਸਨ ਤਾਂ ਉਸ ਸਮੇਂ ਦੌਰਾਨ ਉਨ੍ਹਾਂ ਦੀ ਆਮਦਨ 2.37 ਕਰੋੜ ਰੁਪਏ ਸੀ, ਜਦੋਂ ਕਿ ਉਨ੍ਹਾਂ ਵਲੋਂ ਕੀਤਾ ਗਿਆ ਖ਼ਰਚ 8.76 ਕਰੋੜ ਰੁਪਏ ਸੀ।

Latest news

No records found.
ADS
Ads

Related News

No records found.
ADS
Ads