Jan 24, 2025 7:13 PM - The Canadian Press
ਔਟਵਾ ਦੇ ਸਾਬਕਾ ਚੀਫ ਵਪਾਰ ਵਾਰਤਾਕਾਰ ਸਟੀਵ ਵਰਹੇਲ ਨੇ ਕਿਹਾ ਕਿ ਐਲਬਰਟਾ ਅਮਰੀਕਾ ਨਾਲ ਟੈਰਿਫ ਮੁੱਦੇ ’ਤੇ ਕੈਨੇਡਾ ਨਾਲ ਮਿਲ ਕੇ ਨਹੀਂ ਚੱਲ ਰਿਹਾ। ਜਦੋਂਕਿ ਹਰ ਪ੍ਰੀਮੀਅਰ ਅਤੇ ਪੀ.ਐੱਮ. ਜਸਟਿਨ ਟਰੂਡੋ ਨੇ ਸਖਤਾਈ ਨਾਲ ਜਵਾਬ ਦੇਣ ਦੀ ਗੱਲ ਆਖੀ ਹੈ।
ਐਲਬਰਟਾ ਦੀ ਪ੍ਰੀਮੀਅਰ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਅਮਰੀਕਾ ਨੂੰ ਟੈਰਿਫ ਦੇ ਮੁੱਦੇ ’ਤੇ ਧਮਕੀ ਨਹੀਂ ਦੇਣੀ ਚਾਹੀਦੀ ਅਤੇ ਕੋਈ ਵਿਚਕਾਰਲਾ ਰਸਤਾ ਲੱਭਣਾ ਚਾਹੀਦਾ ਹੈ।
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਤੋਂ ਸਾਰੇ ਆਯਾਤ ’ਤੇ 25 ਫੀਸਦੀ ਟੈਰਿਫ ਲਾਉਣ ਦੀ ਧਮਕੀ ਦਿੱਤੀ ਹੈ। ਵਰਹੇਲ ਦਾ ਕਹਿਣਾ ਹੈ ਕਿ ਐਲਬਰਟਾ ਇਸ ਤਰ੍ਹਾਂ ਬਾਕੀ ਪ੍ਰੀਮੀਅਰਜ਼ ਦੀ ਕੋਸ਼ਿਸ਼ ਨੂੰ ਖਰਾਬ ਕਰ ਰਿਹਾ ਹੈ।
ਫਿਲਹਾਲ ਸਮਿਥ ਵਲੋਂ ਇਸ ਬਾਰੇ ਕੁਮੈਂਟ ਨਹੀਂ ਕੀਤਾ ਗਿਆ। ਗੌਰਤਲਬ ਹੈ ਕਿ ਪ੍ਰੀਮੀਅਰ ਹਾਲ ਹੀ ਵਿਚ ਟਰੰਪ ਦੀ ਤਾਜਪੋਸ਼ੀ ਅਤੇ ਅਮਰੀਕਾ ਦੇ ਬਿਜ਼ਨਸ ਟੂਰ ’ਤੇ ਜਾ ਕੇ ਆਈ ਹੈ।