10.29°C Vancouver
Ads

Sep 17, 2024 6:58 PM - The Canadian Press

ਸਾਬਕਾ ਕੈਬਨਿਟ ਮੰਤਰੀ ਨੇ ਇਲੈਕਸ਼ਨ ਬੀ.ਸੀ. ਨੂੰ ਨਿਊ ਲਿਬਰਲ ਪਾਰਟੀ ਆਫ਼ ਬੀ.ਸੀ. ਨੂੰ ਰਜਿਸਟਰ ਕਰਨ ਦੀ ਕੀਤੀ ਅਪੀਲ

Share On
former-cabinet-minister-appeals-to-elections-b-c-to-register-new-liberal-party-of-bc
Dhaliwal says he wants "moderate, centrist" voters to get behind the New Liberal Party of BC in time for the election on October 19.(Photo: The Canadian Press)

ਸਾਬਕਾ ਕੈਬਨਿਟ ਮੰਤਰੀ ਨੇ ਇਲੈਕਸ਼ਨ ਬੀ.ਸੀ. ਨੂੰ ਨਿਊ ਲਿਬਰਲ ਪਾਰਟੀ ਆਫ਼ ਬੀ.ਸੀ. ਨੂੰ ਰਜਿਸਟਰ ਕਰਨ ਦੀ ਅਪੀਲ ਕੀਤੀ ਹੈ। ਸਾਬਕਾ ਫੈਡਰਲ ਕੈਬਨਿਟ ਮੰਤਰੀ ਹਰਬ ਧਾਲੀਵਾਲ ਦਾ ਕਹਿਣਾ ਹੈ ਕਿ ਉਹ ਬੀ.ਸੀ. ਵਿਚ ਸਿਆਸੀ ਤੌਰ ’ਤੇ ਬੇਘਰ ਹੋਏ ਲੋਕਾਂ ਲਈ ਇਕ ਲਿਬਰਲ ਪਾਰਟੀ ਨੂੰ ਮੁੜ ਸੁਰਜੀਤ ਕਰਨਾ ਚਾਹੁੰਦੇ ਹਨ ਕਿਉਂਕਿ ਬੀ.ਸੀ. ਯੂਨਾਈਟਿਡ ਪਾਰਟੀ ਨੇ ਆਗਾਮੀ ਸੂਬਾਈ ਚੋਣਾਂ ਵਿਚ ਆਪਣੀ ਮੁਹਿੰਮ ਮੁਅੱਤਲ ਕਰ ਦਿੱਤੀ ਹੈ।

ਧਾਲੀਵਾਲ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ 19 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਉਦਾਰਵਾਦੀ, ਮੱਧਵਾਦੀ ਵੋਟਰ ਨਿਊ ਲਿਬਰਲ ਪਾਰਟੀ ਆਫ਼ ਬੀ.ਸੀ. ਦਾ ਸਮਰਥਨ ਕਰਨ। ਧਾਲੀਵਾਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਕੇਵਿਨ ਫਾਲਕਨ ਵਲੋਂ ਬੀ.ਸੀ. ਯੂਨਾਈਟਿਡ ਮੁਹਿੰਮ ਨੂੰ ਮੁਅੱਤਲ ਕਰਕੇ ਸਮਰਥਕਾਂ ਨਾਲ ਧੋਖਾ ਕੀਤਾ ਗਿਆ ਹੈ।

ਧਾਲੀਵਾਲ ਦਾ ਕਹਿਣਾ ਹੈ ਕਿ ਪਾਰਟੀ ਨੂੰ ਨਿਊ ਲਿਬਰਲ ਪਾਰਟੀ ਆਫ਼ ਬੀ.ਸੀ. ਦੇ ਨਾਂ ਨਾਲ ਰਜਿਸਟਰ ਕਰਨ ਦੀ ਕੋਸ਼ਿਸ਼ ਨੂੰ ਇਲੈਕਸ਼ਨ ਬੀ.ਸੀ. ਨੇ ਤਕਨੀਕੀ ਆਧਾਰ ’ਤੇ ਰੱਦ ਕਰ ਦਿੱਤਾ ਸੀ ਅਤੇ ਹੁਣ ਉਨ੍ਹਾਂ ਨੇ ਇਸ ਅਸਵੀਕਾਰਤਾ ਦਾ ਮੁਕਾਬਲਾ ਕਰਨ ਲਈ ਇਕ ਵਕੀਲ ਦੀ ਨਿਯੁਕਤੀ ਕੀਤੀ ਹੈ।

Latest news

No records found.
ADS
Ads

Related News

No records found.
ADS
Ads