10.55°C Vancouver
Ads

Oct 16, 2024 1:12 PM - The Canadian Press

ਐਲਬਰਟਾ ਦੇ ਸਾਬਕਾ ਨਿਆਂ ਮੰਤਰੀ ਕੇਸੀ ਮਾਡੂ ਨੂੰ ਕਰਨਾ ਪੈ ਸਕਦਾ ਹੈ ਪਾਬੰਦੀਆਂ ਦਾ ਸਾਹਮਣਾ

Share On
former-alberta-justice-minister-kaycee-madu-to-be-sanctioned-by-law-society
The report says Madu's argument was not supported by the evidence and he attempted to use his position of Power to influence a personal issue. (Photo: Twiter/@KayceeMaduYEG)

ਐਲਬਰਟਾ ਦੇ ਸਾਬਕਾ ਨਿਆਂ ਮੰਤਰੀ ਕੇਸੀ ਮਾਡੂ ਨੂੰ 2021 ਵਿਚ ਆਪਣੇ ਅਹੁਦੇ ਦੀ ਗਲਤ ਵਰਤੋਂ ਕਰਨ ਦੀ ਕੋਸ਼ਿਸ਼ ਦੇ ਦੋਸ਼ ਵਿਚ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੂਬੇ ਦੀ ਕਾਨੂੰਨ ਸਮਾਜ ਮੁਤਾਬਕ ਉਨ੍ਹਾਂ ਨੂੰ 3 ਸਾਲ ਪਹਿਲਾਂ ਟਰੈਫਿਕ ਉਲੰਘਣਾ ਕਾਰਨ ਜੁਰਮਾਨਾ ਟਿਕਟ ਜਾਰੀ ਹੋਈ ਸੀ ਅਤੇ ਇਸ ਦੌਰਾਨ ਉਨ੍ਹਾਂ ਨੇ ਪੁਲਿਸ ਚੀਫ ਨੂੰ ਫੋਨ ਕੀਤਾ ਸੀ। ਹਾਲਾਂਕਿ ਇਸ ਕਾਰਨ ਉਨ੍ਹਾਂ ਦਾ ਜੁਰਮਾਨਾ ਹਟਾਇਆ ਨਹੀਂ ਗਿਆ ਪਰ ਫੋਨ ਕਰਨ ਨੂੰ ਲੈ ਕੇ ਉਹ ਵਿਵਾਦਾਂ ਵਿਚ ਘਿਰੇ ਹਨ।

ਕਮੇਟੀ ਮੁਤਾਬਕ ਉਨ੍ਹਾਂ ਨੇ ਜੁਰਮਾਨਾ ਹਾਸਿਲ ਕਰਨ ਮਗਰੋਂ ਐਡਮਿੰਟਨ ਪੁਲਿਸ ਚੀਫ ਨੂੰ ਫੋਨ ਕਰਕੇ ਨਿਆਂ ਪ੍ਰਸ਼ਾਸਨ ਦੇ ਸਨਮਾਨ ਨੂੰ ਕਮਜ਼ੋਰ ਕੀਤਾ। ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਪਰ ਅਜੇ ਸਜ਼ਾ ਸੁਣਾਈ ਜਾਣੀ ਹੈ। ਸੁਣਵਾਈ ਦੌਰਾਨ ਮਾਡੂ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਹੋਰ ਕੰਮ ਲਈ ਚੀਫ ਨੂੰ ਫੋਨ ਕੀਤਾ ਸੀ ਅਤੇ ਇਹ ਸੁਨਿਸ਼ਚਿਤ ਕੀਤਾ ਸੀ ਕਿ ਅਧਿਕਾਰੀ ਨੇ ਉਨ੍ਹਾਂ ਨੂੰ ਨਸਲਭੇਦ ਜਾਂ ਗੈਰ-ਕਾਨੂੰਨੀ ਤਰੀਕੇ ਨਾਲ ਜੁਰਮਾਨਾ ਤਾਂ ਨਹੀਂ ਲਾਇਆ।

ਗੌਰਤਲਬ ਹੈ ਕਿ ਉਨ੍ਹਾਂ ਨੂੰ ਉਸ ਸਮੇਂ ਦੇ ਪ੍ਰੀਮੀਅਰ ਜੇਸਨ ਕੇਨੀ ਨੇ 2022 ਵਿਚ ਇਸੇ ਕਾਰਨ ਅਹੁਦੇ ਤੋਂ ਹਟਾ ਦਿੱਤਾ ਸੀ। ਹਾਲਾਂਕਿ ਬਾਅਦ ਵਿਚ ਉਨ੍ਹਾਂ ਨੂੰ ਲੇਬਰ ਮੰਤਰੀ ਬਣਾਇਆ ਗਿਆ ਅਤੇ ਡੈਨੀਅਲ ਸਮਿਥ ਨਾਲ ਉਹ ਕੁਝ ਸਮੇਂ ਲਈ ਡਿਪਟੀ ਪ੍ਰੀਮੀਅਰ ਵੀ ਰਹੇ ਹਨ।

Latest news

No records found.
ADS
Ads

Related News

No records found.
ADS
Ads