11.42°C Vancouver
Ads

Nov 9, 2023 8:16 PM - The Canadian Press

ਅਲਬਰਟਾ ਵਿੱਚ ਫੂਡ ਇੰਸਕਿਊਰਟੀ ਦੁੱਗਣੀ ਹੋ ਗਈ ਹੈ, ਲੋਕ ਭੋਜਨ ਲਈ ਕਰ ਰਹੇ ਸੰਘਰਸ਼

Share On
food-insecurity-doubles-in-alberta-people-face-difficulties-for-food
According to a new report from Vital Science, 12% of Albertans had food insecurity in 2011, and this figure surpassed 20% in 2022.

ਅਲਬਰਟਾ ਵਿੱਚ ਪਿਛਲੇ ਦਹਾਕੇ ਤੋਂ ਫੂਡ ਇੰਸਕਿਊਰਟੀ ਦੁੱਗਣੀ ਹੋ ਗਈ ਹੈ।

ਕਈ ਲੋਕਾਂ ਨੂੰ ਭੋਜਨ ਲਈ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਵਾਈਟਲ ਸਾਇੰਸ ਦੀ ਇੱਕ ਨਵੀਂ ਰਿਪੋਰਟ ਅਨੁਸਾਰ 2011 ਵਿੱਚ 12% ਅਲਬਰਟਾ ਵਾਸੀਆਂ ਵਿੱਚ ਭੋਜਨ ਨੂੰ ਲੈ ਕੇ ਇੰਸਕਿਊਰਟੀ ਹੈ, ਜਦਕਿ 2022 ਵਿੱਚ ਇਹ ਅੰਕੜਾ 20% ਨੂੰ ਵੀ ਪਾਰ ਕਰ ਗਿਆ।

ਵਾਈਟਲ ਰਿਪੋਰਟ ਐਡਮੰਟਨ ਕਮਿਊਨਿਟੀ ਫਾਊਂਡੇਸ਼ਨ ਅਤੇ ਐਡਮੰਟਨ ਸੋਸ਼ਲ ਪਲੈਨਿੰਗ ਕੌਂਸਲ ਦੀ ਸਾਲਾਨਾ ਪਹਲਿਕਦਮੀ ਹੈ ਜਿਸ ਦਾ ਉਦੇਸ਼ ਉਨ੍ਹਾਂ ਮੁੱਦਿਆਂ 'ਤੇ ਧਿਆਨ ਕੇਂਦ੍ਰਿਤ ਕਰਨਾ ਹੈ ਜੋ ਸ਼ਹਿਰ ਲਈ ਮਹੁੱਤਵਪੂਰਨ ਹਨ।

ਦੂਜੇ ਪਾਸੇ ਐਡਮੰਟਨ ਵਿੱਚ ਵੀ ਫੂਡ ਇੰਸਕਿਊਰਟੀ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।

ਐਡਮੰਟਨ ਸੋਸ਼ਲ ਪਲੈਨਿੰਗ ਕੌਂਸਲ ਦੀ ਕਾਰਜਕਾਰੀ ਨਿਰਦੇਸ਼ਕ ਸੂਜ਼ਨ ਮੋਰੀਸੀ ਅਨੁਸਾਰ ਕਿਉਂਕਿ ਭੋਜਨ ਅਤੇ ਘਰਾਂ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ, ਇਸ ਲਈ ਅਲਬਰਟਾ ਅਤੇ ਐਡਮੰਟਨ ਦੇ ਲੋੱਕਾਂ ਵਿਚ ਫੂਡ ਇੰਸਕਿਊਰਟੀ ਵਿਚ ਵਾਧਾ ਹੋ ਰਿਹਾ ਹੈ।

ਰਿਪੋਰਟ ਅਨੁਸਾਰ ਐਡਮੰਟਨ ਵਿੱਚ 2013 ਵਿੱਚ 4 ਜੀਆਂ ਦੇ ਪਰਿਵਾਰ ਦਾ ਸਾਲਾਨਾ ਸਿਹਤਮੰਦ ਖਾਣੇ ਦਾ ਖਰਚਾ $10,920 ਸੀ ਜਦਕਿ 2022 ਵਿੱਚ ਇਹ $15,306 ਹੋ ਗਿਆ ਸੀ।

Latest news

No records found.
ADS
Ads

Related News

No records found.
ADS
Ads