Apr 7, 2025 5:35 PM - Connect Newsroom
ਕੈਨੇਡਾ ਵਿਚ 28 ਅਪ੍ਰੈਲ ਨੂੰ ਵੋਟਿੰਗ ਤੋਂ ਪਹਿਲਾਂ ਲੱਖਾਂ ਕੈਨੇਡੀਅਨਾਂ ਨੂੰ ਕੈਨੇਡਾ ਕਾਰਬਨ ਰਿਬੇਟ ਦੀ ਆਖਰੀ ਪੇਮੈਂਟ ਮਿਲਣ ਜਾ ਰਹੀ ਹੈ। ਐਲਬਰਟਾ, ਨੋਵਾ ਸਕੋਸ਼ੀਆ ਸਮੇਤ ਜਿਨ੍ਹਾਂ 8 ਸੂਬਿਆਂ ਵਿਚ ਫੈਡਰਲ ਕਾਰਬਨ ਫਿਊਲ ਚਾਰਜ ਲਾਗੂ ਸੀ ਉਨ੍ਹਾਂ ਨੂੰ 22 ਅਪ੍ਰੈਲ ਤੋਂ ਕੈਨੇਡਾ ਕਾਰਬਨ ਰਿਬੇਟ ਦੀ ਅੰਤਿਮ ਅਦਾਇਗੀ ਪ੍ਰਾਪਤ ਹੋਵੇਗੀ। ਇਸੇ ਤਰ੍ਹਾਂ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਬੀ.ਸੀ. ਜਲਵਾਯੂ ਕਾਰਵਾਈ ਟੈਕਸ ਕ੍ਰੈਡਿਟ ਦਾ ਅੰਤਿਮ ਭੁਗਤਾਨ ਮਿਲੇਗਾ।
ਫੈਡਰਲ ਸਰਕਾਰ ਕੈਨੇਡਾ ਕਾਰਬਨ ਰਿਬੇਟ ਤਹਿਤ ਕੁੱਲ ਮਿਲਾ ਕੇ ਕਰੀਬ 13 ਮਿਲੀਅਨ ਕੈਨੇਡੀਅਨਾਂ ਨੂੰ ਲਗਭਗ $4-ਬਿਲੀਅਨ ਦੀ ਪੇਮੈਂਟ ਜਾਰੀ ਕਰੇਗੀ। ਕੈਨੇਡਾ ਰੈਵੇਨਿਊ ਏਜੰਸੀ ਅਨੁਸਾਰ, ਸਿਰਫ਼ ਉਨ੍ਹਾਂ ਕੈਨੇਡੀਅਨਾਂ ਨੂੰ ਹੀ ਚੋਣਾਂ ਤੋਂ ਪਹਿਲਾਂ ਇਹ ਰਿਬੇਟ ਪ੍ਰਾਪਤ ਹੋਵੇਗੀ ਜਿਨ੍ਹਾਂ ਨੇ 2 ਅਪ੍ਰੈਲ ਤੋਂ ਪਹਿਲਾਂ ਟੈਕਸ ਰਿਟਰਨ ਦਾਇਰ ਕੀਤੀ ਹੈ, ਜਦੋਂ ਕਿ ਬਾਕੀਆਂ ਨੂੰ ਉਨ੍ਹਾਂ ਦੀ 2024 ਦੀ ਰਿਟਰਨ ਦੀ ਜਾਂਚ ਹੋਣ ਤੱਕ ਥੋੜ੍ਹਾ ਇੰਤਜ਼ਾਰ ਕਰਨਾ ਹੋਵੇਗਾ।
ਗੌਰਤਲਬ ਹੈ ਕਿ 1 ਅਪ੍ਰੈਲ ਤੋਂ ਖਪਤਕਾਰ ਕਾਰਬਨ ਟੈਕਸ ਖ਼ਤਮ ਹੋਣ ਕਾਰਨ ਕੈਨੇਡੀਅਨਾਂ ਨੂੰ ਹੁਣ ਇਸ ਨਾਲ ਜੁੜੀ ਪੇਮੈਂਟ ਇਸ ਭੁਗਤਾਨ ਤੋਂ ਬਾਅਦ ਮਿਲਣੀ ਬੰਦ ਹੋ ਜਾਵੇਗੀ।