11.13°C Vancouver
Ads

Nov 17, 2023 8:16 PM - Connect News

ਪਲਾਸਟਿਕ ਬੈਨ ਸੰਬੰਧੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਮੰਨੇ ਫੈਡਰਲ ਸਰਕਾਰ :ਅਲਬਰਟਾ

Share On
federal-govt-should-accept-sc-decision-regarding-plastic-ban-alberta
The rules currently ban the manufacture and import of those single-use plastic items but are not expected to ban their sale and export completely by 2025.

ਅਲਬਰਟਾ ਵੱਲੋਂ ਫੈਡਰਲ ਸਰਕਾਰ ਨੂੰ ਸੁਪਰੀਮ ਕੋਰਟ ਦੇ ਪਲਾਸਟਿਕ ਬੈਨ ਸੰਬੰਧੀ ਫੈਸਲੇ ਨੂੰ ਮੰਨਣ ਦੀ ਅਪੀਲ ਕੀਤੀ ਗਈ ਹੈ।

ਅਸਲ ਵਿੱਚ ਅਲਬਰਟਾ ਸਰਕਾਰ ਅਦਾਲਤ ਦੇ ਉਸ ਫੈਸਲੇ ਤੋਂ ਖੁਸ਼ ਹੈ ਜਿਸ ਨੇ ਕੈਨੇਡਾ ਦੀ ਪਲਾਸਟਿਕ ਪਾਬੰਦੀ ਨੂੰ ਬਹੁਤ ਵਿਆਪਕ ਕਰਾਰ ਦਿੱਤਾ ਸੀ ਜਦੋਂ ਇਹ ਨਿਰਧਾਰਤ ਕਰਨ ਦੀ ਗੱਲ ਆਈ ਸੀ ਕਿ ਕਿਹੜਾ ਪਲਾਸਟਿਕ ਵਾਤਾਵਰਣ ਲਈ ਜ਼ਹਿਰੀਲਾ ਹੈ।

ਵੀਰਵਾਰ ਨੂੰ ਫੈਡਰਲ ਕੋਰਟ ਨੇ ਕੈਬਿਨੇਟ ਦੇ ਆਦੇਸ਼ ਨੂੰ ਵਾਜਬ ਨਹੀਂ ਮੰਨਿਆ ਜਿਸ ਵਿੱਚ ਕਿਹਾ ਗਿਆ ਸੀ ਕਿ ਪਲਾਸਟਿਕ ਤੋਂ ਬਣੀਆਂ ਸਾਰੀਆਂ ਚੀਜ਼ਾਂ ਹਾਨੀਕਾਰਕ ਹਨ।

ਇਸ ਲਈ ਇਹ ਫੈਸਲਾ ਛੇ ਸਿੰਗਲ-ਵਰਤੋਂ ਪਲਾਸਟਿਕ ਦੀਆਂ ਚੀਜ਼ਾਂ 'ਤੇ ਪਾਬੰਦੀ ਵਿੱਚ ਬਦਲਾਅ ਲਿਆ ਸਕਦਾ ਹੈ ਜਿਸ ਵਿੱਚ ਸਟ੍ਰੋ ,ਗਰੌਸਰੀ ਬੈਗ ਅਤੇ ਟੇਕਆਉਟ ਕੰਟੇਨਰ ਸ਼ਾਮਲ ਹਨ।

ਇਸ ਸਮੇਂ ਇਹ ਨਿਯਮ ਉਹਨਾਂ ਸਿੰਗਲ-ਵਰਤੋਂ ਪਲਾਸਟਿਕ ਦੀਆਂ ਚੀਜ਼ਾਂ ਦੇ ਨਿਰਮਾਣ ਅਤੇ ਆਯਾਤ 'ਤੇ ਪਾਬੰਦੀ ਲਗਾ ਰਹੇ ਹਨ ਪਰ 2025 ਤੱਕ ਉਹਨਾਂ ਦੀ ਵਿਕਰੀ ਅਤੇ ਨਿਰਯਾਤ 'ਤੇ ਪੂਰੀ ਪਾਬੰਦੀ ਦੀ ਉਮੀਦ ਨਹੀਂ ਹੈ।

ਅਲਬਰਟਾ ਅਤੇ ਸਸਕੈਚਵਨ ਦੋਹਵੇਂ ਸਰਕਾਰਾਂ ਅਰੰਭਿਕ ਬੈਨ ਨਾਲ ਲੜਨ ਲਈ ਅਦਾਲਤ ਗਈਆਂ ਸਨ ਅਤੇ ਉਨ੍ਹਾਂ ਨੇ ਇਸ ਨੂੰ ਗੈਰ ਸੰਵੀਧਾਨਿਕ ਦੱਸਿਆ ਸੀ।

Latest news

No records found.
ADS
Ads

Related News

No records found.
ADS
Ads