Apr 11, 2025 6:33 PM - Connect Newsroom
ਜੈਸਪਰ ਨੈਸ਼ਨਲ ਪਾਰਕ ਦੇ ਕੋਲੰਬੀਆ ਆਈਸਫੀਲਡ ਵਿਚ 5 ਸਾਲ ਪਹਿਲਾਂ ਵਾਪਰੇ ਜਾਨਲੇਵਾ ਬੱਸ ਹਾਦਸੇ ਦੀ ਜਾਂਚ ਜੂਨ ਮਹੀਨੇ ਹੋਵੇਗੀ। ਜੁਲਾਈ, 2020 ਨੂੰ ਵਾਪਰੇ ਇਸ ਹਾਦਸੇ ਦੌਰਾਨ 3 ਲੋਕਾਂ ਦੀ ਮੌਤ ਹੋ ਗਈ ਸੀ ਅਤੇ 14 ਨੂੰ ਗੰਭੀਰ ਸੱਟਾਂ ਲ਼ੱਗੀਆਂ ਸਨ। ਜਾਣਕਾਰੀ ਮੁਤਾਬਕ ਇਸ ਟੂਰ ਬੱਸ ਨੇ ਕੰਟਰੋਲ ਗੁਆ ਲਿਆ ਸੀ,ਜਿਸ ਕਾਰਨ ਇਹ ਪਲਟ ਗਈ ਸੀ।
ਐਲਬਰਟਾ ਸਰਕਾਰ ਦਾ ਕਹਿਣਾ ਹੈ ਕਿ ਜੈਸਪਰ ਦੀ ਅਦਾਲਤ ਵਿਚ 10 ਜੂਨ ਨੂੰ ਇਸ ਦੀ ਜਾਂਚ ਕੀਤੀ ਜਾਣੀ ਹੈ। ਪੁਲਿਸ ਨੇ ਕਿਸੇ 'ਤੇ ਵੀ ਅਪਰਾਧਿਕ ਚਾਰਜਿਜ਼ ਨਹੀਂ ਲਾਏ ਸਨ ਪਰ ਬੱਸ ਆਪਰੇਟਰ ਨੂੰ ਮਈ 2022 ਵਿਚ ਐਲਬਰਟਾ ਆਕੂਪੇਸ਼ਨਲ ਹੈਲਥ ਤੇ ਸੇਫਟੀ ਐਕਟ ਤਹਿਤ ਸੀਟ ਬੈਲਟ ਦੀ ਕਮੀ, ਸੁਰੱਖਿਆ ਲਈ ਜ਼ਰੂਰੀ ਉਪਕਰਣਾਂ ਦੀ ਸੁਵਿਧਾ ਨਾ ਦੇਣ ਲਈ ਚਾਰਜ ਕੀਤਾ ਗਿਆ ਸੀ।
ਇਸ ਦੇ ਬਾਅਦ ਕੰਪਨੀ ਦੀਆਂ ਬੱਸਾਂ ਵਿਚ ਸੀਟਬੈਲਟ ਲਗਾਈਆਂ ਗਈਆਂ ਹਨ ਅਤੇ 2021 ਵਿਚ ਟੂਰ ਲੈ ਜਾਣ ਵਾਲੇ ਡਰਾਈਵਰਜ਼ ਦੀ ਟਰੇਨਿੰਗ ਵਿਚ ਵੀ ਬਦਲਾਅ ਕੀਤੇ ਗਏ।