Sep 26, 2024 4:46 PM - The Canadian Press
ਗ੍ਰੈਂਡ ਫੋਰਕਸ, ਬੀ.ਸੀ. ਦੇ ਪੱਛਮ ਦੇ ਵਸਨੀਕਾਂ ਨੂੰ ਜੰਗਲੀ ਅੱਗ ਕਾਰਨ ਇਲਾਕਾ ਖਾਲੀ ਕਰਨ ਲਈ ਕਿਹਾ ਗਿਆ ਹੈ। ਅਧਿਕਾਰੀਆਂ ਮੁਤਾਬਿਕ ਇਸ ਬੇਕਾਬੂ ਹੋ ਚੁੱਕੀ ਅੱਗ ਦਾ ਪਤਾ ਹਾਲ ਹੀ ਵਿਚ ਲੱਗਾ ਸੀ। ਕੂਟੇਨੇ ਬਾਊਂਡਰੀ ਦੇ ਖੇਤਰੀ ਜ਼ਿਲ੍ਹੇ ਨੇ ਬੀਤੇ ਬੁੱਧਵਾਰ ਗੋਸਮਸ ਜੰਗਲੀ ਅੱਗ ਕਾਰਨ ਨਿਕਾਸੀ ਦੇ ਆਦੇਸ਼ ਅਤੇ ਐਮਰਜੈਂਸੀ ਅਲਰਟ ਜਾਰੀ ਕੀਤਾ ਸੀ, ਜਿਸ ਨੂੰ ਜ਼ਿੰਦਗੀ ਅਤੇ ਸੁਰੱਖਿਆ ਲਈ ਖਤਰਾ ਦੱਸਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹਾਈਵੇਅ 41 ਦੇ ਪੱਛਮ ਅਤੇ ਹਾਈਵੇਅ 3 ਦੇ ਦੱਖਣ ਵਿੱਚ ਰਹਿਣ ਵਾਲੇ ਲੋਕ ਅਤੇ ਨਾਲ ਹੀ ਸਲੀਪੀ ਹੋਲੋ ਅਤੇ ਫੀਨਿਕਸ ਸੜਕਾਂ ਵਿਚਕਾਰ ਹਾਈਵੇਅ 3 ਦੇ ਪੱਛਮ ਵਿੱਚ ਰਹਿਣ ਵਾਲੇ ਲੋਕ ਨਿਕਾਸੀ ਦੇ ਹੁਕਮ ਦੇ ਅਧੀਨ ਹਨ।
ਜ਼ਿਕਰਯੋਗ ਹੈ ਕਿ ਕੱਲ ਸ਼ਾਮ ਤੱਕ 150 ਤੋਂ ਵੱਧ ਸੰਪਤੀਆਂ ਲਈ ਨਿਕਾਸੀ ਦੇ ਹੁਕਮ ਜਾਰੀ ਕੀਤੇ ਗਏ ਸਨ ਅਤੇ 550 ਤੋਂ ਵੱਧ ਸੰਪਤੀਆਂ ਨੂੰ ਨਿਕਾਸੀ ਦੇ ਹੁਕਮ ’ਤੇ ਰੱਖਿਆ ਗਿਆ ਸੀ।
ਬੀ.ਸੀ. ਜੰਗਲੀ ਅੱਗ ਮੁਤਾਬਿਕ 200 ਹੈਕਟੇਅਰ ਵਿਚ ਫੈਲੀ ਇਸ ਅੱਗ ਦਾ ਪਤਾ ਬੀਤੇ ਬੁੱਧਵਾਰ ਨੂੰ ਲੱਗਾ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।