Jan 9, 2025 7:06 PM - The Canadian Press
ਸਰੀ-ਗਿਲਡਫੋਰਡ ਰਾਈਡਿੰਗ ਵਿਚ ਵੋਟਾਂ ਦੀ ਕਥਿਤ ਗੜਬੜੀ ਦਾ ਮੁੱਦਾ ਗਰਮਾ ਗਿਆ ਹੈ। ਇਲੈਕਸ਼ਨ ਬੀ.ਸੀ. ਨੇ ਬੀ.ਸੀ. ਕੰਜ਼ਰਵੇਟਿਵ ਦੀ ਸ਼ਿਕਾਇਤ ’ਤੇ ਇਸ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ ਹੈ।
ਇਸੇ ਸੀਟ ਤੋਂ ਜਿੱਤ ਨਾਲ ਬੀ. ਸੀ. ਐਨ.ਡੀ.ਪੀ. ਬਹੁਮਤ ਹਾਸਲ ਕਰ ਸਕੀ ਸੀ। ਇਲੈਕਸ਼ਨ ਬੀ.ਸੀ. ਨੇ ਬਿਆਨ ਵਿਚ ਕਿਹਾ ਕਿ ਬੀ.ਸੀ. ਕੰਜ਼ਰਵੇਟਿਵ ਦੇ ਹੋਨਵੀਰ ਸਿੰਘ ਰੰਧਾਵਾ ਵਲੋਂ ਸ਼ੁੱਕਰਵਾਰ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ’ਤੇ ਜਾਂਚ ਕੀਤੀ ਜਾ ਰਹੀ ਹੈ।
ਗੌਰਤਲਬ ਹੈ ਕਿ ਇਲੈਕਸ਼ਨ ਬੀ.ਸੀ.ਨੇ ਪਿਛਲੇ ਸਾਲ ਅਕਤੂਬਰ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਸਰੀ-ਗਿਲਡਫੋਰਡ ਰਾਈਡਿੰਗ ’ਤੇ ਵੋਟਾਂ ਦੀ ਦੁਬਾਰਾ ਗਿਣਤੀ ਵਿਚ ਐਨ.ਡੀ.ਪੀ. ਦੇ ਗੈਰੀ ਬੇਗ ਨੂੰ ਬੀ.ਸੀ. ਕੰਜ਼ਰਵੇਟਿਵ ਦੇ ਉਮੀਦਵਾਰ ਹੋਨਵੀਰ ਸਿੰਘ ਤੋਂ 22 ਵੋਟਾਂ ਦੇ ਫਰਕ ਨਾਲ ਜੇਤੂ ਐਲਾਨਿਆ ਸੀ।
ਇਸ ਨਾਲ ਪ੍ਰੀਮੀਅਰ ਡੇਵਿਡ ਈਬੀ ਦੀ ਪਾਰਟੀ 47 ਸੀਟਾਂ ਨਾਲ ਪੂਰਨ ਬਹੁਮਤ ਵਿਚ ਆ ਗਈ ਸੀ। ਉਥੇ ਹੀ,ਬੀ.ਸੀ. ਕੰਜ਼ਰਵੇਟਿਵ ਨੂੰ 44 ਸੀਟਾਂ ਮਿਲੀਆਂ, ਜਦੋਂ ਕਿ ਗ੍ਰੀਨ ਪਾਰਟੀ ਦੋ ਸੀਟਾਂ ਜਿੱਤੀ ਸੀ।