Oct 23, 2023 7:58 PM - The Canadian Press
ਐਡਮਿੰਟਨ ਵਿੱਚ ਰਾਤ ਭਰ ਅਤੇ ਅੱਜ ਸਵੇਰ ਤੋਂ ਹਲਕੀ ਬਰਫ਼ਬਾਰੀ ਜਾਰੀ ਹੈ।
ਸੋਮਵਾਰ ਸਵੇਰੇ ਸੈਂਟਰਲ ਅਤੇ ਦੱਖਣੀ ਅਲਬਰਟਾ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਸੀਜ਼ਨ ਦੀ ਪਹਿਲੀ ਬਰਫਬਾਰੀ ਕਾਰਨ ਕੁਝ ਸੜਕਾਂ ਅਤੇ ਰਾਜਮਾਰਗਾਂ ਦੀ ਹਾਲਤ ਖਰਾਬ ਸੀ।
ਐਡਮਿੰਟਨ ਵਿੱਚ ਸਵੇਰ ਵੇਲੇ ਗੱਡੀਆਂ ਦਾ ਸਫ਼ਰ ਹੌਲੀ ਅਤੇ ਤਿਲਕਣ ਵਾਲਾ ਰਿਹਾ।
ਬੀਤੇ ਦਿਨ ਐਨਵਾਇਰਮੈਂਟ ਕੈਨੇਡਾ ਦੁਆਰਾ ਸੈਂਟਰਲ ਅਤੇ ਦੱਖਣੀ ਅਲਬਰਟਾ ਲਈ ਵਿਸ਼ੇਸ਼ ਮੌਸਮ ਬਾਰੇ ਬਰਫਬਾਰੀ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਸਨ।
ਸੋਮਵਾਰ ਸ਼ਾਮ ਤੱਕ ਕੁੱਲ ਦੋ ਤੋਂ ਪੰਜ ਸੈਂਟੀਮੀਟਰ ਬਰਫ਼ ਪੈਣ ਦੀ ਸੰਭਾਵਨਾ ਹੈ।
ਇਨਿਸਫੇਲ ਆਰਸੀਐੱਮਪੀ ਕਿਊਈ II ਹਾਈਵੇ 'ਤੇ ਬਹੁਤ ਹਾਲਤ ਖ਼ਰਾਬ ਦੱਸੇ ਗਏ ਹਨ ਤੇ ਡਰਾਈਵਰਾਂ ਨੂੰ ਇਸ ਖੇਤਰ ਤੋਂ ਪੂਰੀ ਤਰ੍ਹਾਂ ਬਚਣ ਲਈ ਕਿਹਾ ਗਿਆ ਸੀ।